ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਵਿਆਹੁਤਾ ਨੂੰ ਜ਼ਮੀਨ ਤੇ ਸੁੱਟ ਕੇ ਦਿਓਰ ਅਤੇ ਸੱਸ ਸਹੁਰੇ ਨੇ ਏਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿ ਵਿਆਹੁਤਾ ਦੀ ਹਾਲਤ ਖਰਾਬ ਹੋ ਗਈ। ਲੋਕਾਂ ਨੂੰ ਆਪਣੇ ਵੱਲ ਆਉਂਦਿਆਂ ਦੇਖ ਤਿੰਨੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ 'ਚ ਥਾਣਾ-7 ਦੀ ਪੁਲਿਸ ਨੇ ਈਡਬਲਿਊਐੱਸ ਕਾਲੋਨੀ ਦੀ ਵਾਸੀ ਰਾਧਾ ਵਰਮਾ ਦੇ ਬਿਆਨਾਂ 'ਤੇ ਉਸ ਦਾ ਸਹੁਰੇ ਨਨਕੂ, ਸੱਸ ਮਾਲਾ ਤੇ ਦਿਓਰ ਲਾਲੂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਥਾਣਾ-ਸੱਤ ਦੀ ਪੁਲਿਸ ਨੂੰ ਰਾਧਾ ਵਰਮਾ ਨੇ ਦੱਸਿਆ ਕਿ ਹਰ ਰੋਜ਼ ਵਾਂਗ ਉਸ ਦਾ ਪਤੀ ਮਨੋਜ ਵਰਮਾ ਸਵੇਰੇ ਕੰਮ ਤੇ ਚਲਾ ਗਿਆ। ਉਨ੍ਹਾਂ ਦੇ ਘਰ 'ਚ ਕੁਝ ਦਿਨਾਂ ਤੋਂ ਕਲੇਸ਼ ਚੱਲ ਰਿਹਾ ਸੀ ਜਿਸ ਕਾਰਨ ਉਸ ਦੇ ਸਹੁਰੇ, ਸੱਸ ਤੇ ਦਿਓਰ ਨੇ ਉਸ ਨੂੰ ਜ਼ਮੀਨ ਤੇ ਸੁੱਟਿਆ ਤੇ ਡਾਂਗਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਅੌਰਤ ਦੇ ਰੌਲਾ ਪਾਉਣ 'ਤੇ ਗੁਆਂਢੀ ਇਕੱਠੇ ਹੋ ਗਏ। ਲੋਕਾਂ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਤਿੰਨੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਜ਼ਖ਼ਮੀ ਹੋਈ ਰਾਧਾ ਨੂੰ ਉਸ ਦੀ ਸਹੇਲੀ ਅਲਕਾ ਨੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਇਸ ਮਾਮਲੇ ਵਿੱਚ ਥਾਣਾ-ਸੱਤ ਦੇ ਏਐੱਸਆਈ ਅਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਰਾਧਾ ਵਰਮਾ ਦੇ ਬਿਆਨਾਂ 'ਤੇ ਉਸਦੇ ਸਹੁਰੇ ਨਨਕੂ, ਸੱਸ ਮਾਲਾ ਤੇ ਦਿਓਰ ਲਾਲੂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।