ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਇਕ ਪਾਸੇ ਜਿੱਥੇ ਭਰੂਣ ਹੱਤਿਆ ਕਰ ਕੇ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਹੀ ਖਤਮ ਕਰ ਦੇਣ ਦੀਆਂ ਖ਼ਬਰਾਂ ਅਸੀਂ ਆਮ ਪੜ੍ਹਦੇ ਤੇ ਸੁਣਦੇ ਹਾਂ। ਉੁੱਥੇ ਕੁਝ ਲੋਕ ਇਸ ਨੂੰ ਰੋਕਣ ਲਈ ਵੀ ਲਗਾਤਾਰ ਯਤਨਸ਼ੀਲ ਹਨ। ਅਜਿਹੇ ਨੇਕ ਇਨਸਾਨਾਂ ਵਿੱਚੋਂ ਹੀ ਇਕ ਹੈ ਭੱਟੀ ਪਰਿਵਾਰ, ਜਿਸ ਨੇ ਨਵਜੰਮੀ ਧੀ ਦਾ ਬੈਂਡ ਬਾਜਿਆਂ ਨਾਲ ਸਵਾਗਤ ਕਰ ਕੇ ਲੋਕਾਂ ਨੂੰ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਮੁੰਡਿਆਂ ਤੇ ਕੁੜੀਆਂ ਵਿੱਚ ਕੋਈ ਫ਼ਰਕ ਨਹੀਂ। ਜੇਕਰ ਮੁੰਡਿਆਂ ਦੇ ਜਨਮ 'ਤੇ ਖੁਸ਼ੀਆਂ ਮਨਾਈਆਂ ਜਾ ਸਕਦੀਆਂ ਹਨ ਤਾਂ ਕੁੜੀਆਂ ਦੇ ਜਨਮ 'ਤੇ ਕਿਉਂ ਨਹੀਂ। ਪੰਜਾਬੀ ਜਾਗਰਣ ਨਾਲ ਗੱਲ ਕਰਦਿਆਂ ਸੈਣ ਸਮਾਜ ਪਰਿਵਾਰ ਦੇ ਅਹੁਦੇਦਾਰ ਤੇ ਨਵਜੰਮੀ ਧੀ ਸੁਖਪ੍ਰਰੀਤ ਦੇ ਦਾਦਾ ਬਲਦੇਵ ਸਿੰਘ ਭੱਟੀ, ਪਿਤਾ ਗੁਰਵਿੰਦਰ ਸਿੰਘ, ਦਾਦੀ ਪਰਮਜੀਤ ਕੌਰ, ਮਾਤਾ ਅਮਨਦੀਪ ਕੌਰ, ਛੋਟਾ ਦਾਦਾ ਮਿੰਟੂ ਭੱਟੀ, ਤਾਈ ਜੱਸੀ ਅਤੇ ਸਿਮਰਨਜੀਤ ਕੌਰ ਸਮੇਤ ਪਰਿਵਾਰ ਦੇ ਮੈਂਬਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਸੁਖਪ੍ਰਰੀਤ ਦੇ ਜਨਮ ਦੀ ਖੁਸ਼ੀ ਨੂੰ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਬਲਦੇਵ ਸਿੰਘ ਭੱਟੀ ਨੇ ਕਿਹਾ ਕਿ ਭਰੂਣ ਹੱਤਿਆ ਤੇ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਾਉਣ ਲਈ ਸਾਨੂੰ ਅੱਗੇ ਆਉਣਾ ਪਵੇਗਾ। ਇਸ ਦੀ ਸ਼ੁਰੂਆਤ ਸਾਨੂੰ ਕੇਵਲ ਭਾਸ਼ਣਾਂ ਨਾਲ ਨਹੀਂ, ਸਗੋਂ ਸਹੀ ਅਰਥਾਂ 'ਚ ਆਪਣੇ ਪਰਿਵਾਰਾਂ ਤੋਂ ਕਰਨੀ ਹੋਵੇਗੀ। ਭੱਟੀ ਪਰਿਵਾਰ ਨੂੰ ਵਧਾਈ ਦੇਣ ਪੁੱਜੇ ਸੈਣ ਸਮਾਜ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਸ਼ਿਮਲਾਪੁਰੀ ਤੇ ਸੈਣ ਭਵਨ ਦੇ ਪ੍ਰਧਾਨ ਹਰਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਨਵ-ਜਨਮੀ ਧੀ ਦਾ ਹਸਪਤਾਲ ਤੋਂ ਘਰ ਤਕ ਬੈਂਡ ਬਾਜਿਆਂ ਨਾਲ ਸਵਾਗਤ ਕਰ ਕੇ ਪਰਿਵਾਰ ਨੇ ਮੁੰਡੇ ਤੇ ਕੁੜੀ ਵਿਚਾਲੇ ਕੀਤੇ ਜਾ ਰਹੇ ਫ਼ਰਕ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਮਾਜ ਵਿੱਚ ਜਾਗਰੂਕਤਾ ਪੈਦਾ ਹੋਵੇਗੀ। ਸ਼ਿਮਲਪੁਰੀ ਨੇ ਇਹ ਵੀ ਕਿਹਾ ਕਿ ਅੱਜ ਕਿਸੇ ਵੀ ਖੇਤਰ ਵਿੱਚ ਧੀਆਂ ਪੁੱਤਾਂ ਨਾਲੋਂ ਘੱਟ ਨਹੀਂ ਸਗੋਂ ਵੱਧ ਹਨ। ਵਧਾਈ ਦੇਣ ਵਾਲਿਆਂ ਤੋਂ ਇਲਾਵਾ ਗੁਰਦੁਆਰਾ ਬਾਬਾ ਸੈਣਿ ਭਗਤ ਬੁਲਾਰਾ ਦੇ ਪ੍ਰਧਾਨ ਬਲਜਿੰਦਰ ਸਿੰਘ ਸੈਲੋਪਾਲ, ਅਮਰ ਸਿੰਘ, ਇੰਦਰਜੀਤ ਸਿੰਘ, ਸ਼ਾਮ ਮਲਹੋਤਰਾ, ਕੇਕੇ ਸੂਰੀ, ਜੀਐੱਸ ਬਾਵਾ, ਪ੍ਰਵੀਨ ਨਾਰੰਗ, ਡਿੰਪੀ ਮਲਹੋਤਰਾ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਮੌਂਟੂ ਸ਼ਰਮਾ, ਕਿਸ਼ਨ ਸਿੰਘ ਕਿੱਲੀ ਚਾਹਲ, ਬਹਾਦਰ ਸਿੰਘ ਿਢੱਲੋਂ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਜੱਸੀ, ਜਸਵੀਰ ਸਿੰਘ ਤੇ ਸਾਧੂ ਸਿੰਘ ਆਦਿ ਸ਼ਾਮਲ ਸਨ।