ਸਟਾਫ ਰਿਪੋਰਟਰ, ਖੰਨਾ : ਏਐੱਸ ਗਰੁੱਪ ਆਫ਼ ਇੰਸਟੀਟਿਊਸ਼ਨਜ਼, ਕਲਾਲ ਮਾਜਰਾ ਦੀ ਐੱਨਐੱਸਐੱਸ ਯੂਨਿਟ ਤੇ ਈਕੋ-ਕਲੱਬ ਨੇ 6 ਅਕਤੂਬਰ, 2022 ਨੂੰ ਰਾਸ਼ਟਰੀ ਜੰਗਲੀ ਜੀਵ ਹਫ਼ਤਾ- 2022 ਨੂੰ ਮਨਾਉਣ ਲਈ 'ਈਕੋ ਸਿਸਟਮ ਦੀ ਬਹਾਲੀ ਲਈ ਮੁੱਖ ਪ੍ਰਜਾਤੀਆਂ ਦੀ ਮੁੜ ਪ੍ਰਰਾਪਤੀ' ਥੀਮ ਤਹਿਤ ਸਮਾਗਮ ਕਰਵਾਇਆ ਗਿਆ।

ਕਾਲਜ ਡਾਇਰੈਕਟਰ ਡਾ. ਹਰਪ੍ਰਰੀਤ ਸਿੰਘ ਨੇ ਹਫ਼ਤੇ ਦੀ ਮਹੱਤਤਾ ਤੇ ਜੰਗਲੀ ਜੀਵਾਂ ਦੀ ਸੁਰੱਖਿਆ ਦੀ ਲੋੜ 'ਤੇ ਚਾਨਣਾ ਪਾਇਆ। ਉਨ੍ਹਾਂ ਸ਼ਾਕਾਹਾਰੀ ਤੇ ਟਿਕਾਊ ਜੀਵਨ ਸ਼ੈਲੀ ਨੂੰ ਅਪਣਾਉਣ ਦੀ ਵੱਧ ਰਹੀ ਲੋੜ ਬਾਰੇ ਵੀ ਚਰਚਾ ਕੀਤੀ। ਪੋ੍. ਪੂਜਾ ਨੇ ਇਸ ਵਿਸ਼ੇ ਦੇ ਸਬੰਧ 'ਚ ਡਾਕੂਮੈਂਟਰੀ ਪੇਸ਼ ਕੀਤੀ।

ਰਾਸ਼ਟਰੀ ਜੰਗਲੀ ਜੀਵਨ ਦੀ ਸੁਰੱਖਿਆ ਵਿਸ਼ੇ ਉਪਰ ਲੇਖ ਲਿਖਣ ਮੁਕਾਬਲਾ ਵੀ ਕਰਵਾਇਆ ਗਿਆ, ਜਿਸ 'ਚ ਰਿਜ਼ਵਾਨ (ਬੀਬੀਏ-3) ਨੂੰ ਜੇਤੂ ਐਲਾਨਿਆ ਗਿਆ। ਇਸ ਤਰ੍ਹਾਂ ਸ਼ਹਿਨਾਜ਼ (ਬੀਬੀਏ-3) ਤੇ ਸਰਨਜੀਤ ਸਿੰਘ (ਬੀਕਾਮ-1) ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਰਾਪਤ ਕੀਤਾ। ਰਾਗਿਨੀ (ਬੀਕਾਮ-5) ਵੱਲੋਂ ਜੰਗਲੀ ਜੀਵਾਂ ਦੀ ਰਾਖੀ ਲਈ ਸਹੁੰ ਚੁਕਾਈ ਗਈ। ਪੋ੍. ਨਵਨੀਤ ਭਾਸਕਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਸੁਸ਼ੀਲ ਸ਼ਰਮਾ, ਜਨਰਲ ਸਕੱਤਰ ਐਡਵੋਕੇਟ ਬਰਿੰਦਰ ਡੈਵਿਟ, ਕਾਲਜ ਸਕੱਤਰ ਸੰਜੀਵ ਕੁਮਾਰ ਸਾਹਨੇਵਾਲੀਆ ਤੇ ਹੋਰਨਾਂ ਮੈਂਬਰਾਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ।