ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸਐੱਮਓ ਡਾ. ਹਰਵਿੰਦਰ ਕੌਰ ਦੀ ਦੇਖ ਰੇਖ ਹੇਠ ਸਿਵਲ ਹਸਪਤਾਲ ਮਲੌਦ ਦੀ ਟੀਮਾਂ ਵੱਲੋਂ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਮਨਾਇਆ ਗਿਆ। ਟੀਮਾਂ ਵੱਲੋਂ ਵੱਖ-ਵੱਖ ਸਕੂਲਾਂ 'ਚ ਜਾ ਕੇ ਅਲਬੈਂਡਾਜੋਲ ਦੀਆਂ ਗੋਲੀਆਂ ਦਿੱਤੀਆਂ ਗਈਆਂ।

ਡਾ. ਰੀਚਾ ਨੇ ਦੱਸਿਆ ਪੇਟ ਦੇ ਕੀੜਿਆਂ ਨਾਲ ਬੱਚਿਆਂ 'ਚ ਕਮਜ਼ੋਰੀ ਪੈਦਾ ਹੁੰਦੀ ਹੈ, ਜਿਸ ਨਾਲ ਖੂਨ ਦੀ ਕਮੀ, ਵਜਨ ਦਾ ਘੱਟਣਾ, ਕੁਪੋਸ਼ਣ ਆਦਿ ਬਿਮਾਰੀਆਂ ਪੈਦਾ ਹੁੰਦੀਆਂ ਹਨ। 1 ਤੋਂ 19 ਸਾਲ ਦੇ ਬੱਚਿਆਂ ਨੂੰ ਇਹ ਗੋਲੀਆਂ ਦੇਣ ਨਾਲ ਪੇਟ ਦੇ ਕੀੜੇ ਖਤਮ ਹੁੰਦੇ ਹਨ, ਇਸ ਲਈ ਇਲਾਕੇ ਦੇ ਸਾਰੇ ਸਕੂਲਾਂ 'ਚ ਇਹ ਗੋਲੀਆਂ ਖਵਾਈਆਂ ਗਈਆਂ ਹਨ।