ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ

ਨੈਸ਼ਨਲ ਕਾਲਜ ਫਾਰ ਵਿਮੈਨ ਮਾਛੀਵਾੜਾ ਵਿਖੇ ਨਵੇਂ ਵਰ੍ਹੇ ਦੀ ਆਮਦ ਨੂੰ ਜੀ ਆਇਆਂ ਕਹਿਣ ਲਈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਤੇ ਅਰਦਾਸ ਉਪਰੰਤ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਭਾਵ-ਭਿੰਨਾ ਕੀਰਤਨ ਕੀਤਾ ਗਿਆ। ਇੰਟਰਨੈਸ਼ਨਲ ਗਨੀ ਖਾਂ ਨਬੀ ਖਾਂ ਸੇਵਾ ਸੁਸਾਇਟੀ ਵਲੋਂ ਚਾਹ ਪਕੌੜੇ ਤੇ ਬਰਫੀ ਦਾ ਲੰਗਰ ਲਗਾਇਆ ਗਿਆ। ਕਾਲਜ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰ ਸੁਰਿੰਦਰ ਕੁੰਦਰਾ, ਟਹਿਲ ਸਿੰਘ ਅੌਜਲਾ, ਜੇਪੀ.ਮੱਕੜ, ਗੁਰਨਾਮ ਸਿੰਘ ਨਾਗਰਾ, ਰੁਪਿੰਦਰ ਬੈਨੀਪਾਲ, ਜਗਦੀਪ ਸਿੰਘ ਗਿੱਲ, ਤੇਜਿੰਦਰ ਕੂੰਨਰ ਤੇ ਜੈਦੀਪ ਕਾਹਲੋ ਨੇ ਇਸ ਸਮਾਗਮ 'ਚ ਸ਼ਿਰਕਤ ਕਰਕੇ ਵਿਦਿਆਰਥਣਾਂ ਨੂੰ ਜਿਥੇ ਅਸ਼ੀਰਵਾਦ ਦਿੱਤਾ ਉੱਥੇ ਗਨੀ ਖਾਂ ਨਬੀ ਖਾਂ ਇੰਟਰਨੈਸ਼ਨਲ ਸੇਵਾ ਸੁਸਾਇਟੀ ਦੇ ਸਹਿਯੋਗ ਲਈ ਬਾਬਾ ਮੋਹਨ ਸਿੰਘ ਤੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਡਾ. ਕਮਲਜੀਤ ਕੌਰ ਬਾਂਗਾ ਦੀ ਯੋਗ ਅਗਵਾਈ ਅਧੀਨ ਤੇ ਸਮੂਹ ਸਟਾਫ ਦੇ ਸਹਿਯੋੋਗ ਸਦਕਾ ਇਹ ਸਮਾਗਮ ਸਫਲ ਹੋ ਨਿਬੜਿਆ।