ਸਤਵਿੰਦਰ ਸ਼ਰਮਾ, ਲੁਧਿਆਣਾ

ਨਿਗਮ ਦੇ ਓਐਂਡਐੱਮ ਸੈਲ ਵੱਲੋਂ ਸਨਅਤੀ ਸ਼ਹਿਰ ਵਿਚ ਉੱਨਤ ਕੀਤੀਆਂ ਜਾ ਰਹੀਆਂ ਜਾਇਜ਼ ਅਤੇ ਨਾਜਾਇਜ਼ ਕਲੋਨੀਆਂ 'ਤੇ ਸਖ਼ਤੀ ਵਰਤਣੀ ਸ਼ੁਰੂ ਕੀਤੀ ਹੈ ਜਿਸ ਤਹਿਤ ਮੰਗਲਵਾਰ ਨੂੰ ਨਿਗਮ ਜ਼ੋਨ ਏ ਅਤੇ ਜ਼ੋਨ ਬੀ ਦੇ ਓਐਂਡਐੱਮ ਸੈਲ ਦੀਆਂ ਟੀਮਾਂ ਨੇ ਨਿਗਰਾਨ ਇੰਜਨੀਅਰ ਰਜਿੰਦਰ ਸਿੰਘ ਵੋਹਰਾ ਦੀ ਅਗਵਾਈ 'ਚ ਨਿਊ ਸ਼ੰਕਰ ਕਲੋਨੀ ਅਤੇ ਕਿਊਐੱਨਐੱਨ ਸਮੇਤ ਹੋਰ ਕਲੋਨੀਆਂ ਵਿੱਚ ਬਿਨਾਂ ਨਗਰ ਦੀ ਪ੍ਰਵਾਨਗੀ ਦੇ ਵਰਤੇ ਜਾ ਰਹੇ ਸਰਕਾਰੀ ਪਾਣੀ ਤੇ ਸੀਵਰੇਜ ਦੀਆਂ ਸਹੂਲਤਾਂ ਨੂੰ ਕੱਟ ਦਿੱਤਾ। ਅੱਜ ਨਿਗਮ ਦੇ ਓਐਂਡਐੱਮ ਸੈਲ ਦੀਆਂ ਟੀਮਾਂ ਨੇ ਕਮਿਸ਼ਨਰ ਕੰਵਲਪ੍ਰਰੀਤ ਕੌਰ ਬਰਾੜ ਤੇ ਵਧੀਕ ਕਮਿਸ਼ਨਰ ਅਤੇ ਸੈਲ ਦੇ ਇੰਚਾਰਜ ਡਾ. ਰਿਸ਼ੀਪਾਲ ਸਿੰਘ ਦੇ ਹੁਕਮਾਂ ਤੇ ਕਾਰਵਾਈ ਕਰਦੇ ਹੋਏ ਨਿਗਮ ਦੀ ਬਿਲਡਿੰਗ ਸ਼ਾਖਾ ਵੱਲੋਂ ਪਾਸ ਕੀਤੀਆਂ ਅਤੇ ਕੁਝ ਲੋਕਾਂ ਵੱਲੋਂ ਨਗਰ ਨਿਗਮ ਦੀ ਪ੍ਰਵਾਨਗੀ ਤੋਂ ਬਿਨਾਂ ਉੱਨਤ ਕੀਤੀਆਂ ਨਾਜਾਇਜ਼ ਕਲੋਨੀਆਂ ਤੇ ਪੀਲਾ ਪੰਜਾ ਚਲਾਇਆ। ਇਸ ਦੌਰਾਨ ਓਐਂਡਐੱਮ ਸੈਲ ਦੀਆਂ ਟੀਮਾਂ ਨੇ ਆਪਣੇ ਆਪਣੇ ਇਲਾਕਿਆਂ ਵਿੱਚ ਬਿਨ੍ਹਾਂ ਪਾਣੀ ਸੀਵਰੇਜ ਦੇ ਪੈਸੇ ਜਮ੍ਹਾ ਕਰਵਾਏ ਨਿਗਮ ਦੀਆਂ ਪਾਣੀ ਸੀਵਰੇਜ ਦੀਆਂ ਲਾਈਨਾਂ ਨਾਲ ਕਲੋਨੀਆਂ ਦੀਆਂ ਜੋੜੀਆਂ ਪਾਣੀ ਸੀਵਰੇਜ ਦੀਆਂ ਲਾਈਨਾਂ ਨੂੰ ਪੱਟਿਆ। ਇਸ ਦੌਰਾਨ ਟੀਮਾਂ ਨੇ ਲਾਈਨਾਂ ਜੋੜਨ ਲਈ ਕਲੋਨੀਆਂ ਵਾਲਿਆਂ ਵੱਲੋਂ ਬਣਾਏ ਚੈਂਬਰ ਅਤੇ ਲਾਏ ਬਾਲਵ ਵੀ ਪੁੱਟ ਦਿੱਤੇ। ਇਸ ਦੌਰਾਨ ਪਾਸ ਕਲੋਨੀਆਂ ਵਾਲਿਆਂ ਨੇ ਨਿਗਮ ਦੀ ਕਾਰਵਾਈ ਦਾ ਵਿਰੋਧ ਕੀਤਾ, ਪਰ ਜਦੋਂ ਟੀਮ ਵਿੱਚ ਸ਼ਾਮਲ ਓਐਂਡਐੱਮ ਸੈਲ ਦੇ ਅਧਿਕਾਰੀਆਂ ਨੇ ਕਲੋਨੀਆਂ ਦੇ ਮਾਲਕਾਂ ਤੋਂ ਪਾਣੀ ਸੀਵਰੇਜ ਦੀ ਲਾਈਨਾਂ ਲਈ ਜਮ੍ਹਾਂ ਕਰਵਾਏ ਸ਼ੇਰਿੰਗ ਚਾਰਜ ਦੀਆਂ ਰਸੀਦਾ ਮੰਗੀਆਂ ਤੇ ਸੈਲ ਵੱਲੋਂ ਦਿੱਤੇ ਪ੍ਰਵਾਨਗੀ ਪੱਤਰਾਂ ਦੀ ਮੰਗ ਕੀਤੀ ਜਦੋਂ ਕਲੋਨੀਆਂ ਵਾਲੇ ਸੈਲ ਦੀ ਪ੍ਰਵਾਨਗੀ ਦਿਖਾਉਣ ਵਿੱਚ ਅਸਫ਼ਲ ਰਹੇ ਤਾਂ ਉਨ੍ਹਾਂ ਨੂੰ ਕਾਰਵਾਈ ਦੇ ਵਿਰੋਧ ਤੋਂ ਪਿੱਛੇ ਹਟਣਾ ਪਿਆ ਜਿਸ ਤੋਂ ਬਾਅਦ ਨਗਰ ਨਿਗਮ ਦੇ ਓਐਂਡਐੱਮ ਸੈਲ ਜ਼ੋਨ ਏ ਅਤੇ ਜ਼ੋਨ-ਬੀ ਦੀਆਂ ਟੀਮਾਂ ਨੇ ਆਪਣੇ-ਆਪਣੇ ਇਲਾਕਿਆਂ ਵਿੱਚ ਕਾਰਵਾਈ ਕੀਤੀ ਜਦਕਿ ਅੱਜ ਦੀ ਕਾਰਵਾਈ ਤੋਂ ਅੱਗੇ ਦੇ ਦਿਨਾਂ 'ਚ ਹੋਣ ਵਾਲੀ ਕਾਰਵਾਈ ਦੀ ਸਾਫ਼ ਝਲਕ ਦਿਖਾਈ ਦੇ ਰਹੀ ਸੀ, ਪਰ ਦੂਜੇ ਪਾਸੇ ਕੁਝ ਕਲੋਨੀਆਂ ਵਾਲਿਆਂ ਵੱਲੋਂ ਕਾਰਵਾਈ ਦੇ ਵਿਰੋਧ ਕਰਦੇ ਹੋਏ ਕਿਹਾ ਜਾ ਰਿਹਾ ਸੀ ਕਿ ਨਿਗਮ ਦੀਆਂ ਟੀਮਾਂ ਵੱਲੋਂ ਪਿੱਕ ਐਂਡ ਚੂਜ ਦੀ ਨੀਤੀ ਤਹਿਤ ਕਾਰਵਾਈ ਕੀਤੀ ਜਾ ਰਹੀ ਅਤੇ ਤਾਕਤਵਾਰ ਸਿਆਸੀ ਲੋਕਾਂ ਦੀ ਸ਼ਰਨ ਵਿੱਚ ਬਣੀਆਂ ਕਲੋਨੀਆਂ ਨੂੰ ਛੱਡਿਆ ਜਾ ਰਿਹਾ ਹੈ, ਪਰ ਨਿਗਮ ਦੇ ਓਐਂਡਐੱਮ ਸੈਲ ਦੇ ਨਿਗਰਾਨ ਇੰਜਨੀਅਰ ਰਜਿੰਦਰ ਸਿੰਘ ਵੋਹਰਾ ਨੇ ਕਿਹਾ ਕਿ ਕਾਰਵਾਈ ਦੌਰਾਨ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਾਰਵਾਈ ਤੋਂ ਪਹਿਲਾਂ ਨਿਗਮ ਦੀ ਬਿਲਡਿੰਗ ਸ਼ਾਖਾ ਵੱਲੋਂ ਪਾਸ ਕੀਤੀਆਂ ਅਤੇ ਨਾਜਾਇਜ਼ ਤੌਰ 'ਤੇ ਉਨਤ ਕੀਤੀਆਂ ਗਈਆਂ ਕਲੋਨੀਆਂ ਦੀ ਸੂਚੀ ਹੈ ਜਿਸ ਦੇ ਮੁਤਾਬਿਕ ਉਨ੍ਹਾਂ ਸਾਰੀਆਂ ਕਲੋਨੀਆਂ ਦੇ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਵੱਲੋਂ ਬਿਨਾਂ ਪ੍ਰਵਾਨਗੀ ਦੇ ਨਿਗਮ ਦੀਆਂ ਪਾਣੀ ਤੇ ਸੀਵਰੇਜ ਦੀਆਂ ਲਾਈਨਾਂ ਨਾਲ ਨਾਜਾਇਜ਼ ਤੌਰ 'ਤੇ ਕਲੋਨੀਆਂ ਦੀਆਂ ਪਾਣੀ ਸੀਵਰੇਜ ਦੀਆਂ ਲਾਈਨਾਂ ਜੋੜੀਆਂ ਗਈਆਂ ਹਨ।

ਕਾਰਵਾਈ ਸਬੰਧੀ ਓਐਂਡਐੱਮ ਸੈਲ ਦੇ ਨਿਗਰਾਨ ਇੰਜਨੀਅਰ ਰਜਿੰਦਰ ਸਿੰਘ ਵੋਹਰਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਟੀਮਾਂ ਬਣਾ ਕੇ ਕਲੋਨੀਆਂ ਦੀ ਚੈਕਿੰਗ ਕਰਵਾਈ ਸੀ। ਇਸ ਦੌਰਾਨ ਜਿਨ੍ਹਾਂ ਕਲੋਨੀਆਂ ਵਾਲਿਆਂ ਨੇ ਪਾਣੀ ਸੀਵਰੇਜ ਦੇ ਪੈਸੇ ਜਮ੍ਹਾਂ ਕਰਵਾਏ ਬਿਨਾਂ ਨਾਜਾਇਜ਼ ਤੌਰ 'ਤੇ ਕਲੋਨੀਆਂ ਦਾ ਪਾਣੀ ਸੀਵਰੇਜ ਨਿਗਮ ਦੀਆਂ ਲਾਈਨਾਂ ਨਾਲ ਜੋੜਿਆ ਉਨ੍ਹਾਂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ ਉਨ੍ਹਾਂ ਕਿਹਾ ਕਿ ਨਾਜਾਇਜ਼ ਤੌਰ 'ਤੇ ਨਿਗਮ ਦੀਆਂ ਲਾਈਨਾਂ ਪਾਣੀ ਤੇ ਸੀਵਰੇਜ ਜੋੜਨ ਵਾਲੀਆਂ ਸਾਰੀਆਂ ਕਲੋਨੀਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ ਤੇ ਜਿਸ ਕਲੋਨੀ ਵਾਲੇ ਵੱਲੋਂ ਬਿਨਾਂ ਮਨਜ਼ੂਰੀ ਲਈ ਦਬਾਰਾ ਨਾਜਾਇਜ਼ ਕਲੋਨੀ ਦੀਆਂ ਪਾਣੀ ਸੀਵਰੇਜ ਦੀਆਂ ਲਾਈਨਾਂ ਨਿਗਮ ਦੀਆਂ ਲਾਈਨਾਂ ਨਾਲ ਜੋੜੀਆਂ ਜਾਣਗੀਆਂ, ਉਨ੍ਹਾਂ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।