ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਪਿੰਡ ਲੋਹਟਬੱਦੀ ਤੋਂ ਸੁਲਤਾਨਪੁਰ ਲੋਧੀ ਤਕ ਨਗਰ ਕੀਰਤਨ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਇਹ ਨਗਰ ਕੀਰਤਨ ਜੈਕਾਰਿਆਂ ਨਾਲ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਇਆ। ਸੱਚਖੰਡ ਵਾਸੀ ਸੰਤ ਬਾਬਾ ਧਿਆਨ ਸਿੰਘ ਦੇ ਅਸਥਾਨ ਲੋਹਟਬੱਦੀ ਤੋਂ ਮੌਜੂਦਾ ਮੁਖੀ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਦੇ ਯਤਨਾਂ ਸਦਕਾ ਸਜਾਏ ਨਗਰ ਕੀਰਤਨ ਦੀ ਆਰੰਭਤਾ ਸਮੇਂ ਨਿਰਮਲੇ ਸੰਪਰਦਾਇ ਦੇ ਮਹਾਪੁਰਸ਼ਾਂ, ਧਾਰਮਿਕ ਆਗੂਆਂ ਅਤੇ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੇ ਕਿਹਾ ਕਿ ਨਿਰਮਲੇ ਸੰਪਰਦਾਇ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਸਬੰਧੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈਇਸ ਸਬੰਧ ਵਿਚ ਸਜਾਇਆ ਇਹ ਨਗਰ ਕੀਰਤਨ ਪਿੰਡ ਕਲਸੀਆਂ, ਭੈਣੀ ਬੜਿੰਗਾ, ਰਾਏਕੋਟ, ਬੱਸੀਆਂ, ਝੋਰੜਾਂ, ਕਾਉਂਕੇ ਕਲਾਂ, ਨਾਨਕਸਰ ਕਲੇਰਾਂ, ਸਿੱਧਵਾਂ ਬੇਟ, ਨਕੋਦਰ, ਮਲਸੀਹਾਂ, ਲੋਹੀਆਂ ਖਾਸ ਵਿਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਬੇਰ ਸਾਹਿਬ, ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚੇਗਾ। ਇਸ ਮੌਕੇ ਸ੍ਰੀਮਹੰਤ ਸੰਤ ਰੇਸ਼ਮ ਸਿੰਘ ਸੇਖਵਾਂ, ਸੰਤ ਬਲਜਿੰਦਰ ਸਿੰਘ ਕਾਉਂਕੇ ਕਲਾਂ, ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਸੰਤ ਪ੍ਰਭਜੋਤ ਸਿੰਘ ਗੁਰੂਸਰ ਮਹਿਰਾਜ, ਸੰਤ ਸੰਤੋਖ ਸਿੰਘ ਦਿਆਲਪੁਰਾ, ਸੰਤ ਬਲਵਿੰਦਰ ਸਿੰਘ ਅਜੀਤਵਾਲ, ਸੰਤ ਚਮਕੌਰ ਸਿੰਘ ਲੋਹਗੜ•, ਸੰਤ ਭੁਪਿੰਦਰ ਸਿੰਘ ਕੋਟ ਭਾਈ, ਸੰਤ ਚਮਕੌਰ ਸਿੰਘ ਭਾਈ ਰੂਪਾ, ਸੰਤ ਮਹਾਵੀਰ ਸਿੰਘ ਤਾਜੇਵਾਲ, ਸੰਤ ਤਰਲੋਚਨ ਸਿੰਘ ਬੱਸੀਆਂ, ਜਥੇਦਾਰ ਜਗਜੀਤ ਸਿੰਘ ਤਲਵੰਡੀ ਅਤੇ ਭਾਈ ਗੁਰਚਰਨ ਸਿੰਘ ਗਰੇਵਾਲ, ਮਹੰਤ ਹਰਬੰਸ ਸਿੰਘ ਚੀਮਾ, ਮਹੰਤ ਸੰਤੋਖ ਸਿੰਘ ਦਿਆਲਪੁਰ ਮਿਰਜਾ, ਮਹੰਤ ਜਗਦੀਸ ਸਿੰਘ ਲੂਲੋਂ, ਸੰਤ ਜਗਰਾਜ ਸਿੰਘ ਚੱਕ ਗਿਲਜੇਵਾਲ, ਸੰਤ ਬੂਟਾ ਸਿੰਘ ਤਾਜੋਕੇ, ਸੰਤ ਬਲੌਰ ਸਿੰਘ ਪੰਜਗਰਾਈਂ, ਸੰਤ ਸੁਰਜੀਤ ਸਿੰਘ ਡੇਰਾ ਗਾਂਧਾ ਸਿੰਘ, ਸੰਤ ਜਗਤਾਰ ਸਿੰਘ ਨੈਣੇਵਾਲ, ਸੰਤ ਬਿਕਰਮਜੀਤ ਸਿੰਘ ਚੀਮਾ, ਸੰਤ ਚਮਕੌਰ ਸਿੰਘ ਥਰਾਜ, ਸੰਤ ਕਸਮੀਰ ਸਿੰਘ ਮੁਕਤਸਰ ਸਾਹਿਬ, ਸੰਤ ਗੁਰਮੁਖ ਸਿੰਘ ਲੋਪੋਂ, ਸੰਤ ਅਮਨਦੀਪ ਸਿੰਘ ਉਗੋਕੇ, ਸੰਤ ਤਰਲੋਚਨ ਸਿੰਘ, ਬੱਸੀਆਂ, ਸੰਤ ਯਾਦਵਿੰਦਰ ਸਿੰਘ ਚੰਨਣਵਾਲ, ਸੰਤ ਹਰਕੀਰਤ ਸਿੰਘ ਪਟਿਆਲਾ, ਸੰਤ ਪ੍ਰਰੀਤਮ ਸਿੰਘ ਵੈਦਵਾਲ, ਬਾਬਾ ਗੁਰਸੇਵਕ ਸਿੰਘ ਿਢੱਲਵਾਂ, ਬਾਬਾ ਰਾਮਾਨੰਦ ਭਗਤਾ, ਸੰਤ ਮਨਪ੍ਰਰੀਤ ਸਿੰਘ ਲੋਪੋਂ, ਸੰਤ ਸੁਰਿੰਦਰਪਾਲ ਸਿੰਘ ਹਰੀਕੇ, ਸੰਤ ਸਤਨਾਮ ਸਿੰਘ ਲੰਬੀ, ਸੰਤ ਯਾਦਵਿੰਦਰ ਸਿੰਘ ਚੰਨਣਵਾਲ, ਸੰਤ ਜਗਦੇਵ ਸਿੰਘ ਧਰਮਕੋਟ ਆਦਿ ਹਾਜ਼ਰ ਸਨ।