ਹਰਜੋਤ ਸਿੰਘ ਅਰੋੜਾ, ਲੁਧਿਆਣਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਤੋਂ ਨਗਰ ਕੀਰਤਨ 25 ਅਕਤੂਬਰ ਨੂੰ ਲੁਧਿਆਣਾ ਜ਼ਿਲ੍ਹੇ ਵਿਖੇ ਪੁੱਜੇਗਾ। ਨਗਰ ਕੀਰਤਨ ਦੇ ਸਵਾਗਤ ਲਈ ਐੱਸਜੀਪੀਸੀ ਧਰਮ ਪ੍ਰਚਾਰ ਕਮੇਟੀ ਤੇ ਪ੍ਰਚਾਰਕਾਂ ਦੀ ਮੀਟਿੰਗ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਦੀ ਰਿਹਾਇਸ਼ ਵਿਖੇ ਹੋਈ, ਜਿਸ 'ਚ ਵਿਸ਼ੇਸ਼ ਤੌਰ 'ਤੇ ਐੱਸਜੀਪੀਸੀ. ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜੀ ਦੇ ਮੁੱਖ ਸੇਵਾਦਾਰ ਪਿ੍ਰਤਪਾਲ ਸਿੰਘ, ਸਾਬਕਾ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ, ਚਰਨਜੀਤ ਸਿੰਘ, ਅਰਸ਼ਦੀਪ ਸਿੰਘ, ਸਰਬਜੀਤ ਸਿੰਘ ਪ੍ਰਚਾਰਕ, ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਮੈਨੇੇਜਰ ਰੇਸ਼ਮ ਸਿੰਘ, ਨੇਕ ਸਿੰਘ ਸੇਖੇਵਾਲ, ਇੰਦਰਜੀਤ ਸਿੰਘ ਮੱਕੜ, ਕੰਵਲਪ੍ਰਰੀਤ ਸਿੰਘ, ਕੁਲਦੀਪ ਸਿੰਘ, ਅਜੀਤ ਸਿੰਘ, ਸੁਖਵਿੰਦਰ ਸਿੰਘ, ਬਲਵੰਤ ਸਿੰਘ, ਹਰਪ੍ਰਰੀਤ ਸਿੰਘ ਭਾਮੀਆਂ ਸਮੇਤ ਸ਼ਹਿਰ ਦੀ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਹੋਈਆਂ। ਐੱਸਜੀਪੀਸੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਰਤਪਾਲ ਸਿੰਘ, ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਇਹ ਨਗਰ ਕੀਰਤਨ 25 ਅਕਤੂਬਰ ਨੂੰ ਸਵੇਰੇ ਕਟਾਣਾ ਸਾਹਿਬ ਤੋਂ ਦੋਰਾਹਾ, ਕਨੇਚ ਪੁਲ਼ ਦੇ ਹੇਠਾਂ ਤੋਂ ਹੁੰਦਾ ਹੋਇਆ ਸਾਹਨੇਵਾਲ, ਕੋਹਾੜਾ, ਜੰਡਾਲੀ, ਰਾਮਗੜ੍ਹ, ਮੁੰਡੀਆਂ, ਜਮਾਲਪੁਰ ਚੌਕ ਬੱਤੀ ਵਾਲਾ, ਪਾਲ ਦੇ ਪੈਟਰੋਲ ਪੰਪ ਚੌਕ ਤੋਂ ਹੁੰਦਾ ਹੋਇਆ ਵਰਧਮਾਨ ਚੌਕ, ਸਮਰਾਲਾ ਚੌਕ, ਬਾਬਾ ਥਾਨ ਸਿੰਘ ਚੌਕ, ਸੀਐੱਮਸੀ ਚੌਕ, ਸਿਵਲ ਹਸਪਤਾਲ, ਕਲਗੀਧਰ ਚੌਕ, ਬਸੰਤ ਆਈਸਕਰੀਮ ਚੌਕ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜਗਰਾਓਂ ਪੁੱਲ, ਮਾਤਾ ਰਾਣੀ ਚੌਂਕ, ਫੁਹਾਰਾ ਵਾਲਾ ਚੌਂਕ, ਖਾਲਸਾ ਕਾਲਜ ਰੋਡ, ਭਾਈ ਬਾਲਾ ਚੌਂਕ, ਪੱਖੋਵਾਲ ਰੋਡ ਹੀਰੋ ਬੇਕਰੀ, ਸਰਾਭਾ ਨਗਰ ਗੁਰਦੁਆਰਾ ਸਾਹਿਬ ਭਾਈ ਰਣਧੀਰ ਸਿੰਘ ਨਗਰ ਈ-ਐੱਚ ਤੇ ਜੇ ਬਲਾਕ ਤੋਂ ਹੁੰਦਾ ਹੋਇਆ ਲੋਧੀ ਕਲੱਬ ਰੋਡ ਪੁਲ਼ ਦੇ ਹੇਠਾਂ ਤੋਂ ਦੁੱਗਰੀ ਮੇਨ ਰੋਡ ਮਾਡਲ ਟਾਊਨ ਐਕਸਟੈਂਸ਼ਨ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਤੋਂ ਹੁੰਦਾ ਹੋਇਆ ਅਰੋੜਾ ਪੈਲੇਸ, ਗਿੱਲ ਨਹਿਰ ਤੋਂ ਬਚਿੱਤਰ ਨਗਰ, ਜਸਦੇਵ ਨਗਰ, ਗਿੱਲ ਪਿੰਡ ਚੌਕ ਤੋਂ ਰਣੀਆਂ ਤੇ ਆਲਮਗੀਰ ਪੁੱਜੇਗਾ। ਨਗਰ ਕੀਰਤਨ ਦੇ ਸਵਾਗਤ ਲਈ ਸਵਾਗਤੀ ਗੇਟ ਤੇ ਸੰਗਤ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਵੇਗਾ।