ਗੁਰਜੀਤ ਸਿੰਘ ਖ਼ਾਲਸਾ, ਰਾੜਾ ਸਾਹਿਬ

ਮੀਰੀ-ਪੀਰੀ ਦੇ ਮਾਲਿਕ ਸ੫ੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੫ਾਪਤ ਨਗਰ ਘੁਡਾਣੀ ਕਲਾਂ ਦੇ ਗੁਰਦੁਆਰਾ ਨਿੰਮਸਰ ਚੋਲ੍ਹਾ ਸਾਹਿਬ ਵਿਖੇ ਸ੫ੀ ਗੁਰੂ ਗੋਬਿੰਦ ਸਿੰਘ ਜੀ ਦੇ ਪ੫ਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਮੈਨੇਜਰ ਦਿਲਬਾਗ ਸਿੰਘ ਬਾਠ, ਸੁਖਦੇਵ ਸਿੰਘ ਆਲਮਗੀਰ ਦੇ ਸੁਚੱਜੇ ਪ੫ਬੰਧਾਂ ਦੁਆਰਾ ਸਜਾਏ ਗਏ। ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ ਮੁੱਖ ਗ੫ੰਥੀ ਭਾਈ ਅਮਰੀਕ ਸਿੰਘ ਵੱਲੋਂ ਕੀਤੀ। ਇਹ ਨਗਰ ਕੀਰਤਨ ਫੁੱਲਾਂ ਨਾਲ ਨਾਲ ਸਜਾਈ ਪਾਲਕੀ 'ਚ ਧੰਨ-ਧੰਨ ਸ੫ੀ ਗੁਰੂ ਗ੫ੰਥ ਸਾਹਿਬ ਜੀ ਦੇ ਪ੫ਕਾਸ਼ ਕੀਤੇ ਗਏ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਤੇ ਧੌਸੇ ਨਗਾਰਿਆਂ ਦੀ ਚੋਟ ਨਾਲ ਆਰੰਭਤਾ ਹੋਈ। ਨਗਰ ਕੀਰਤਨ 'ਚ ਬੈਂਡ ਪਾਰਟੀਆਂ ਤੇ ਗੱਤਕੇ ਦੇ ਜੁਝਾਰੂ ਨੋਜਵਾਨਾਂ ਵੱਲੋਂ ਗਤਕੇ ਦੇ ਜੋਹਰ ਦਿਖਾਏ ਗਏ। ਪਿੰਡ ਵਾਸੀਆਂ ਵੱਲੋਂ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ ਤੇ ਮਿੱਠੇ ਤੇ ਨਮਕੀਨ ਪਦਾਰਥਾਂ ਦੇ ਪਕਵਾਨ ਸੰਗਤਾਂ ਨੰੂ ਅਤੁੱਟ ਵਰਤਾਏ ਗਏ। ਨਗਰ ਕੀਰਤਨ 'ਚ ਪ੫ਸਿੱਧ ਰਾਗੀ ਤੇ ਢਾਡੀ ਸਿੰਘਾਂ ਦੇ ਜਥਿਆਂ ਵੱਲੋਂ ਸਾਹਿਬ ਸ੫ੀ ਗੁਰੂ ਗੋਬਿੰਦ ਸਿੰਘ ਜੀ ਦੇ ਪ੫ਕਾਸ਼ ਦਿਹਾੜੇ ਨੂੰ ਸਮਰਪਿਤ ਢਾਡੀ ਵਾਰਾਂ ਤੇ ਗਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨਿਹਾਲ ਕੀਤਾ। ਇਸ ਮੌਕੇ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ ਮੈਬਰ ਸ਼੫ੋਮਣੀ ਕਮੇਟੀ ਤੋਂ ਇਲਾਵਾ ਰਾਗੀ, ਢਾਡੀ, ਬੈਡ ਤੇ ਗਤਕਾ ਪਾਰਟੀਆਂ ਦਾ ਵਿਸ਼ੇਸ਼ ਸਨਮਾਨ ਮੈਨੇਜਰ ਦਿਲਬਾਗ ਸਿੰਘ ਬਾਠ ਤੇ ਸੁਖਦੇਵ ਸਿੰਘ ਆਲਮਗੀਰ ਵੱਲੋਂ ਕੀਤਾ ਗਿਆ। ਇਸ ਮੌਕੇ ਖਜਾਨਚੀ ਸੁਖਦੇਵ ਸਿੰਘ, ਗੁਰਦੁਆਰਾ ਇੰਸਪੈਕਟਰ ਸੁਖਵੰਤ ਸਿੰਘ, ਬਾਬਾ ਗੁਰਮੇਲ ਸਿੰਘ ਕਾਰਸੇਵਾ, ਗ੫ੰਥੀ ਗਰਪ੫ੀਤ ਸਿੰਘ, ਪ੫ਵਿੰਦਰ ਸਿੰਘ ਮਜੀਠੀਆ, ਸਰਪੰਚ ਹਰਿੰਦਰਪਾਲ ਸਿੰਘ ਹਨੀ, ਪ੫ਧਾਨ ਕੇਸਰ ਸਿੰਘ, ਜਥੇਦਾਰ ਪ੫ੇਮ ਸਿੰਘ, ਕੇਵਲ ਸਿੰਘ, ਨਿੱਕਾ ਸਿੰਘ, ਜਗਤਾਰ ਸਿੰਘ ਤਾਰੀ, ਹਰਮਨ ਸਿੰਘ ਆਦਿ ਹਾਜ਼ਰ ਸਨ।