ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੋਤੀ ਨਗਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਬੰਧੀ ਸ਼੍ਰੀ ਗੁਰੂ ਗ੍ੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਆਰੰਭ ਹੋਇਆ ਜਿਸ ਵਿੱਚ ਸੇਵਾ ਸੁਸਾਇਟੀ ਕੀਰਤਨੀ ਜੱਥੇ ਦੀਆਂ ਗੱਤਕਾ ਪਾਰਟੀਆਂ ਸ਼ਾਮਿਲ ਹੋਈਆਂ।

ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਸੈਕਟਰ 40, ਡੈਂਟਲ ਕਾਲਜ ਰੋਡ, ਸੈਕਟਰ 39, ਗੁਰੂ ਰਾਮਦਾਸ ਕਾਲੋਨੀ, ਮੋਤੀ ਨਗਰ ਮਾਰਕੀਟ ਤੋਂ ਬਾਬਾ ਗੱਜਾ ਜੈਨ ਕਾਲੋਨੀ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਸੰਗਤਾਂ ਨੇ ਨਗਰ ਕੀਰਤਨ ਵਾਲੇ ਰਸਤੇ ਤੇ ਪਾਣੀ ਿਛੜਕ ਕੇ ਝਾੜੂ ਦੀ ਸੇਵਾ ਨਿਭਾਈ। ਵੱਖ ਵੱਖ ਪੜਾਵਾਂ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਰਘੁਬੀਰ ਸਿੰਘ ਖਜ਼ਾਨਚੀ, ਰਾਜ ਬਲਵਿੰਦਰ ਸਿੰਘ ਮੀਤ ਪ੍ਰਧਾਨ, ਸੁਰਜੀਤ ਸਿੰਘ, ਪ੍ਰਧਾਨ ਸਿੰਘ, ਬਲਦੇਵ ਸਿੰਘ, ਹਰਮਿੰਦਰ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ , ਅਮਰੀਕ ਸਿੰਘ ਹੈੱਡ ਗ੍ੰਥੀ, ਸੁਲੱਖਣ ਸਿੰਘ, ਧਰਮਿੰਦਰ ਸਿੰਘ, ਰੇਸ਼ਮ ਸਿੰਘ, ਪ੍ਰਰੀਤਪਾਲ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਸਿੰਘ, ਸਰਵਨਜੀਤ ਸਿੰਘ, ਫੂਲ ਪਾਲ ਸਿੰਘ, ਜਸਮੀਤ ਸਿੰਘ ਸੰਧੂ, ਪ੍ਰਭਸਿਮਰਨ ਸਿੰਘ, ਹਰਮਿੰਦਰ ਸਿੰਘ ਟੁਟੇਜਾ ਅਤੇ ਮਨਮੋਹਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਸਨ।