-ਸਤਿਨਾਮ ਵਾਹਿਗੁਰੂ ਦਾ ਸੰਗਤਾਂ ਕੀਤਾ ਜਾਪ, ਬੋਲੇ ਸੋ ਨਿਹਾਲ ਦੇ ਗੂੰਜੇ ਜੈਕਾਰੇ

216- ਨਗਰ ਕੀਤਰਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ ਤੇ ਹਾਜ਼ਰ ਸੰਗਤਾਂ।

216ਏ- ਵਿਸ਼ਾਲ ਨਗਰ ਕੀਰਤਨ ਦੌਰਾਨ ਗੱਤਕਾ ਖੇਡਦੇ ਹੋਏ ਸਿੰਘ।

216ਬੀ- ਨਗਰ ਕੀਰਤਨ ਦੌਰਾਨ ਬੱਚੇ ਸਿੱਖੀ ਰੂਪ 'ਚ।

216ਸੀ- ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ਮੌਕੇ ਲਾਇਆ ਗਿਆ ਲੰਗਰ ।

216ਡੀ- ਵਿਸ਼ਾਲ ਨਗਰ ਕੀਰਤਨ ਦੀ ਸ਼ੋਭਾ ਵਧਾਉਂਦੇ ਹੋਏ ਹਾਥੀ।

ਲੱਕੀ ਘੁਮੈਤ,ਸਾਹਨੇਵਾਲ/ਲੁਧਿਆਣਾ

ਸਰਬੰਸਦਾਨੀ ਦਸਮੇਂ ਪਾਤਸ਼ਾਹ ਸ੫ੀ ਗੁਰੂ ਗੋਬਿੰਦ ਸਿੰਘ ਜੀ ਦੇ ਪ੫ਕਾਸ਼ ਦਿਹਾੜੇ ਨੂੰ ਸਮਰਪਿਤ ਸ੫ੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੫ਾਪਤ ਇਤਿਹਾਸਕ ਗੁਰਦੁਆਰਾ ਸ੫ੀ ਰੇਰੂ ਸਾਹਿਬ ਨੰਦਪੁਰ (ਸਾਹਨੇਵਾਲ) ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸਾਹਿਬ ਸ੫ੀ ਗੁਰੂ ਗ੫ੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਸ਼ੁਰੂ ਹੋਇਆ। ਇਸ ਦੌਰਾਨ ਸ਼੫ੀ ਗੁਰੂ ਗ੫ੰਥ ਸਾਹਿਬ ਜੀ ਦੀ ਪਾਲਕੀ ਫੁੱਲਾਂ ਨਾਲ ਸਜਾਏ ਵਾਹਨ ਵਿੱਚ ਸੁਸ਼ੋਭਿਤ ਕੀਤੀ ਗਈ। ਨਗਰ ਕੀਰਤਨ ਦੇ ਅੱਗੇ-ਅੱਗੇ ਬੀਬੀਆਂ ਅਤੇ ਨੌਜਵਾਨਾਂ ਨੇ ਸੜਕ ਦੀ ਸਫਾਈ ਕਰਕੇ ਗੁਰੂਘਰ ਦਾ ਆਸ਼ੀਰਵਾਦ ਪ੫ਾਪਤ ਕੀਤਾ ਅਤੇ ਨਗਰ ਕੀਰਤਨ ਦੇ ਨਾਲ ਵੱਡੀ ਗਿਣਤੀ ਵਿੱਚ ਸੰਗਤਾਂ 'ਸਤਿਨਾਮ ਵਾਹਿਗੁਰੂ' ਦਾ ਜਾਪ ਕਰਦੀਆਂ ਤੇ 'ਬੋਲੇ ਸੋ ਨਿਹਾਲ' ਦੇ ਜੈਕਾਰੇ ਲਗਾਉਂਦੀਆਂ ਚੱਲ ਰਹੀਆਂ ਸਨ। ਨਗਰ ਕੀਰਤਨ ਦੇ ਅੱਗੇ-ਅੱਗੇ ਗਤਕਾ ਪਾਰਟੀ ਵੱਲੋਂ ਆਪਣੇ ਜੌਹਰ ਦਿਖਾਏ ਗਏ, ਜਿਸ ਨੂੰ ਵੇਖਣ ਵਾਲਿਆਂ ਦੀ ਵੀ ਭੀੜ ਲੱਗੀ ਰਹੀ। ਇਸ ਦੌਰਾਨ ਛੋਟੇ ਬੱਚਿਆਂ ਵੱਲੋਂ ਸਿੱਖੀ ਰੂਪ ਧਾਰ ਕੇ ਅਤੇ ਸਕੂਲੀ ਬੱਚੇ, ਹਾਥੀ, ਘੋੜੇ ਅਤੇ ਬੈਂਡ-ਵਾਜਿਆਂ ਨੇ ਨਗਰ ਕੀਤਰਨ ਦੀ ਸ਼ੋਭਾ ਵਧਾਈ। ਜਦਕਿ ਵੱਖ-ਵੱਖ ਕੀਰਤਨੀ ਜੱਥਿਆਂ ਨੇ ਗੁਰੂਘਰ ਦੀ ਇਲਾਹੀ ਬਾਣੀ ਦਾ ਰਸਭਿੰਨਾਂ ਉਚਾਰਣ ਕੀਤਾ ਅਤੇ ਬੀਬੀ ਸਤਵਿੰਦਰ ਕੌਰ ਬਿੱਟੀ ਵੱਲੋਂ ਧਾਰਮਿਕ ਸ਼ਬਦਾਂ ਦਾ ਉਚਾਰਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਫੁੱਲਾਂ ਦੀ ਵਰਖਾਂ ਨਾਲ ਕੀਤਾ। ਇਸ ਮੌਕੇ ਵੱਖ-ਵੱਖ ਥਾਂਈ ਚਾਹ, ਪਾਣੀ, ਦੁੱਧ, ਬਰੈਡ, ਪਕੌੜਿਆਂ, ਮਿਠਆਈਆਂ, ਫਲਾਂ ਆਦਿ ਦੇ ਲੰਗਰ ਲਗਾ ਕੇ ਸ਼ਰਧਾਲੂਆਂ ਵੱਲੋਂ ਸੰਗਤਾਂ ਦੀ ਸੇਵਾ ਕੀਤੀ ਗਈ। ਨਗਰ ਕੀਤਰਨ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਸ੫ੀ ਪਾਲਕੀ ਸਾਹਿਬ 'ਚ ਸੁਸ਼ੋਭਿਤ ਸ੫ੀ ਗੁਰੂ ਗ੫ੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਸੀਸ਼ ਝੁਕਾ ਕੇ ਗੁਰੂ ਦਾ ਆਸ਼ੀਰਵਾਦ ਪ੫ਾਪਤ ਕੀਤਾ। ਵੱਖ-ਵੱਖ ਥਾਵਾਂ 'ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਤੇ ਸ੫ੀ ਗੁਰੂ ਗ੫ੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਗਏ। ਨਗਰ ਕੀਤਰਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸ਼੫ੀ ਗੁਰੂ ਰਵਿਦਾਸ ਜੀ, ਪੁਰਾਣੀ ਦਾਣਾ ਮੰਡੀ, ਜੀਟੀ ਰੋਡ, ਗੁਰਦੁਆਰਾ ਸ੫ੀ ਗੁਰੂ ਅਰਜਨ ਦੇਵ ਜੀ, ਰੇਲਵੇਂ ਰੋਡ, ਡੇਹਲੋਂ ਰੋਡ, ਗਣਪਤੀ ਕਲੋਨੀ, ਰਾਮ ਨਗਰ, ਮਾਡਲ ਟਾਉਨ ਚੌਂਕ, ਪਿੰਡ ਨੰਦਪੁਰ ਤੋਂ ਹੁੰਦਿਆਂ ਹੋਇਆ ਦੇਰ ਸ਼ਾਮ ਗੁਰਦੁਆਰਾ ਸ਼੫ੀ ਰੇਰੂ ਸਾਹਿਬ ਵਿਖੇ ਪਹੁੰਚ ਕੇ ਸਪੂੰਰਨ ਹੋਇਆ। ਵਿਸ਼ਾਲ ਨਗਰ ਕੀਤਰਨ 'ਚ ਸੈਂਕੜੇ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੌਰਾਨ ਜੱਥੇਦਾਰ ਬਾਬਾ ਮੇਜਰ ਸਿੰਘ ਕਾਰਸੇਵਾ ਵਾਲੇ, ਵਿਧਾਇਕ ਸ਼ਰਨਜੀਤ ਸਿੰਘ ਿਢੱਲੋਂ, ਨਗਰ ਕੌਂਸਲ ਦੇ ਪ੫ਧਾਨ ਕੈਪਟਨ ਸੁਖਜੀਤ ਸਿੰਘ ਹਰਾ, ਹਲਕਾ ਸਾਹਨੇਵਾਲ ਕਾਂਗਰਸ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ, ਗੁਰਮੀਤ ਸਿੰਘ ਪੱਪੂ ਤਲਵਾੜਾ, ਪ੫ਧਾਨ ਬਲਜੀਤ ਸਿੰਘ ਹਰਾ, ਪ੫ਧਾਨ ਪਿ੫ਤਪਾਲ ਸਿੰਘ ਲੁਧਿਆਣਾ, ਮਲਕੀਤ ਸਿੰਘ ਹਰਾ, ਜਸਵੀਰ ਸਿੰਘ ਹਰਾ, ਕੁਲਜੀਤ ਸਿੰਘ ਹਰਾ, ਪਰਮਿੰਦਰ ਸਿੰਘ ਹਰਾ,ਹੈਂਡ ਗ੫ੰਥੀ ਭਾਈ ਜਗਤਾਰ ਸਿੰਘ, ਚਰਨਜੀਤ ਸਿੰਘ ਹਰਾ, ਸੁਰਿੰਦਰ ਸਿੰਘ ਹਰਾ, ਜਸਵਿੰਦਰ ਸਿੰਘ ਗੁਰਮ, ਸਰਦਾਰਾ ਸਿੰਘ, ਜਸਵੀਰ ਸਿੰਘ, ਪ੫ਧਾਨ ਮਹਿੰਦਰ ਸਿੰਘ ਕੋਲ, ਸੋਮਨਾਥ ਸਿੰਘ, ਯਾਦਵਿੰਦਰ ਸਿੰਘ, ਮਨਪ੫ੀਤ ਸਿੰਘ ਧਾਲੀਵਾਲ ਆਦਿ ਸਮੂਹ ਕੌਂਸਲਰ ਤੇ ਇਲਾਕਾ ਨਿਵਾਸੀ ਹਾਜ਼ਰ ਹੋਏ।