ਅਵਤਾਰ ਸਿੰਘ ਮੀਤ, ਡਾਬਾ ਲੁਹਾਰਾ, ਲੁਧਿਆਣਾ

ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹਾਰਾ ਵਿਚ ਬਸੰਤ ਪੰਚਮੀ ਅਤੇ ਗਣਤੰਤਰ ਦਿਵਸ ਮਨਾਇਆ ਗਿਆ। ਸਕੂਲ ਵਿਚ ਹੋਏ ਸਮਾਗਮ ਦਾ ਆਰੰਭ ਮਾਂ ਸਰਸਵਤੀ ਦੀ ਪੂਜਾ ਨਾਲ ਹੋਇਆ। ਵਿਦਿਆਰਥੀਆਂ ਨੇ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ ਅਤੇ ਪੀਲੇ ਰੰਗ ਦੇ ਫੁੱਲ ਮਾਤਾ ਨੂੰ ਭੇਟ ਕੀਤੇ। ਇਸ ਦੇ ਨਾਲ ਹੀ ਗਣਤੰਤਰ ਦਿਵਸ ਤੇ ਸਵੇਰ ਦੀ ਪ੍ਰਰਾਥਨਾ ਵਿਚ ਬੱਚਿਆਂ ਨੇ ਰਾਸ਼ਟਰੀ ਗੀਤ ਜਨ ਗਨ ਮਨ ਦਾ ਗਾਇਨ ਕੀਤਾ ਅਤੇ ਦੇਸ਼ ਭਗਤੀ ਨਾਲ ਸੰਬਧਤ ਵੱਖ ਵੱਖ ਸੱਭਿਆਚਾਰਕ ਪੋ੍ਗਰਾਮ ਅਤੇ ਮੁਕਾਬਲੇ ਕਰਵਾਏ ਗਏ। ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ , ਭਾਸ਼ਣ ਪੈਂਟਿੰਗ ਅਤੇ ਹੋਰ ਮੁਕਾਬਲਿਆਂ ਦੇ ਨਾਲ-ਨਾਲ ਦੇਸ਼ ਦੇ ਬਹਾਦੁਰ ਯੋਧਿਆਂ ਨੂੰ ਵੀ ਯਾਦ ਕੀਤਾ ਗਿਆ। ਇਸ ਦੌਰਾਨ ਬੱਚਿਆਂ ਨੇ ਕਈ ਰੰਗਾਰੰਗ ਪੋ੍ਗਰਾਮ ਵੀ ਪੇਸ਼ ਕੀਤੇ। ਸਕੂਲ ਦੇ ਚੇਅਰਮੈਨ ਸੁਰਿੰਦਰਪਾਲ ਗਰਗ ਅਤੇ ਪਿੰ੍ਸੀਪਲ ਮਧੂ ਬਾਲਾ ਨੇ ਬੱਚਿਆਂ ਨੂੰ ਬਸੰਤ ਪੰਚਮੀ ਅਤੇ ਗਣਤੰਤਰ ਦਿਵਸ ਦਾ ਮਹੱਤਵ ਦੱਸਿਆ।