ਸੀਵਰੇਜ ਦੇ ਪਏ ਨਜ਼ਾਇਜ ਕੁਨੈਕਸ਼ਨਾਂ 'ਤੇ ਨਗਰ ਕੌਂਸਲ ਦਾ ਚੱਲਿਆ ਪੀਲਾ ਪੰਜਾ
ਨਗਰ ਕੌਂਸਲ ਸਾਹਨੇਵਾਲ ਦੇ ਈਓ ਬਲਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਹਨੇਵਾਲ ਦੀ ਹਦੂਦ ਵਿੱਚ ਬਣੀਆ ਅਣ- ਅਥੋਰਾਈਜ ਕਲੋਨੀਆਂ ਦੇ ਨਜਾਇਜ਼ ਢੰਗ ਨਾਲ ਸੀਵਰੇਜ ਦੇ ਜੋੜੇ ਗਏ ਨਜਾਇਜ਼ ਕਨੈਕਸ਼ਨਾਂ ਨੂੰ ਨਗਰ ਕੌਂਸਲ ਵੱਲੋਂ ਪੀਲਾ ਪੰਜਾ ਚਲਾਕੇ ਕੱਟ ਦਿੱਤਾ ਗਿਆ।
Publish Date: Fri, 14 Nov 2025 01:55 PM (IST)
Updated Date: Fri, 14 Nov 2025 01:56 PM (IST)
ਲੱਕੀ ਘੁਮੈਤ, ਪੰਜਾਬੀ ਜਾਗਰਣ, ਸਾਹਨੇਵਾਲ - ਨਗਰ ਕੌਂਸਲ ਸਾਹਨੇਵਾਲ ਦੇ ਈਓ ਬਲਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਹਨੇਵਾਲ ਦੀ ਹਦੂਦ ਵਿੱਚ ਬਣੀਆ ਅਣ- ਅਥੋਰਾਈਜ ਕਲੋਨੀਆਂ ਦੇ ਨਜਾਇਜ਼ ਢੰਗ ਨਾਲ ਸੀਵਰੇਜ ਦੇ ਜੋੜੇ ਗਏ ਨਜਾਇਜ਼ ਕਨੈਕਸ਼ਨਾਂ ਨੂੰ ਨਗਰ ਕੌਂਸਲ ਵੱਲੋਂ ਪੀਲਾ ਪੰਜਾ ਚਲਾਕੇ ਕੱਟ ਦਿੱਤਾ ਗਿਆ।
ਇਸ ਮੌਕੇ ਈਓ ਬਲਵੀਰ ਸਿੰਘ ਗਿੱਲ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਇੱਕ ਟੀਮ ਦਾ ਗਠਨ ਕੀਤਾ ਗਿਆ ਅਤੇ ਉਸ ਟੀਮ ਵੱਲੋਂ ਨਗਰ ਕੌਂਸਲ ਸਾਹਨੇਵਾਲ ਦੀ ਹਦੂਦ ਤੋਂ ਬਾਹਰ ਕੁਝ ਅਣ-ਅਥੋਰਾਇਜ ਕਲੋਨੀਆ ਵਾਲਿਆਂ ਵੱਲੋਂ ਜੋ ਨਜਾਇਜ ਤੌਰ 'ਤੇ ਸੀਵਰੇਜ ਨਾਲ ਕੁਨੇਕਸ਼ਨ ਨਗਰ ਕੌਂਸਲ ਦੇ ਸੀਵਰੇਜ ਪੈਪ ਲੈਣ ਨਾਲ ਜੋੜਿਆ ਗਿਆ ਸੀ ਅਤੇ ਉਨ੍ਹਾਂ ਤੇ ਕਾਰਵਾਈ ਕਰਦਿਆਂ ਤੋੜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੀਵਰੇਜ ਲਾਈਨ ਵਿਚ ਅਣ-ਅਧਿਕਾਰਤ ਕੁਨੇਕਸ਼ਨ ਜੋੜਨਾ ਕਾਨੂੰਨ ਦੀ ਉਲੰਘਣਾ ਹੈ। ਇਸ ਲਈ ਨਜਾਇਜ ਕੁਨੈਕਸ਼ਨ ਪਾਏ ਜਾਣ 'ਤੇ ਉਸ ਨੂੰ ਤੁਰੰਤ ਕੱਟ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਹੋਰ ਮਾਮਲੇ ਵੀ ਸਾਹਮਣੇ ਆਏ ਤਾਂ ਉਨ੍ਹਾਂ ਉੱਪਰ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ