v> ਲੁਧਿਆਣਾ : ਨਗਰ ਨਿਗਮ ਨੇ ਬੁੱਧਵਾਰ ਸਵੇਰੇ 2 ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਕੀਤੀ। ਦੋਨਾਂ ਉਸਾਰੀਆਂ ਦੇ ਨਕਸ਼ੇ ਪਾਸ ਸੀ ਪਰ ਨਿਰਮਾਣ ਨਕਸ਼ੇ ਦੇ ਹਿਸਾਬ ਨਾਲ ਨਹੀਂ ਹੋ ਰਿਹਾ ਸੀ। ਨੋਟਿਸ ਤੋਂ ਬਾਅਦ ਵੀ ਨਿਰਮਾਣ ਕਾਰਜ ਨਹੀਂ ਰੋਕਿਆ ਗਿਆ ਤਾਂ ਨਿਗਮ ਨੇ ਬੁੱਧਵਾਰ ਸਵੇਰੇ ਕਾਰਵਾਈ ਕੀਤੀ। ਨਿਗਮ ਨੇ ਪਹਿਲਾਂ ਸੱਗੂ ਚੌਕ 'ਚ ਕਾਰਵਾਈ ਕੀਤੀ ਅਤੇ ਬਾਅਦ ਵਿਚ ਊਧਮ ਸਿੰਘ ਨਗਰ 'ਚ ਕਾਰਵਾਈ ਕੀਤੀ। ਊਧਮ ਸਿੰਘ ਨਗਰ 'ਚ ਬਣ ਰਹੀ ਇਮਾਰਤ ਦੇ ਮਾਲਕ ਨੇ ਨਿਗਮ ਨੂੰ ਲਿਖ ਕੇ ਦਿੱਤਾ ਕਿ ਉਹ ਖ਼ਦ ਨਾਜਾਇਜ਼ ਉਸਾਰੀ ਨੂੰ ਤੋੜ ਲਵੇਗਾ। ਨਿਗਮ ਨੇ ਹੁਣ 7 ਦਿਨ ਦਾ ਸਮਾਂ ਦਿੱਤਾ ਹੈ।

Posted By: Seema Anand