v> ਸਤਵਿੰਦਰ ਸ਼ਰਮਾ, ਲੁਧਿਆਣਾ : ਸ਼ਨਿਚਰਵਾਰ ਨੂੰ ਲੁਧਿਆਣਾ ਨਗਰ ਨਿਗਮ 'ਚ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਜ਼ੋਨ ਸੀ ਦੀ ਬੀਐਂਡਆਰ ਸ਼ਾਖਾ ਦੇ ਮਿਸਤਰੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਇੱਥੇ ਡਰਾ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਮਿਸਤਰੀ ਪਿਛਲੇ ਕੁਝ ਦਿਨਾਂ 'ਚ 80 ਤੋਂ ਵੱਧ ਮਜ਼ਦੂਰਾਂ, ਕਈ ਕੌਂਸਲਰਾਂ ਤੇ ਜੇਈ ਤੋਂ ਲੈ ਕੇ ਐੱਸਈ ਤਕ ਕਈ ਅਧਿਕਾਰੀਆਂ ਦੇ ਸੰਪਰਕ ਵਿਚ ਆ ਚੁੱਕਾ ਹੈ। ਦਰਅਸਲ ਹੋਇਆ ਇੰਝ ਕੀ ਇਹ ਮਿਸਤਰੀ ਲਗਾਤਾਰ ਆਪਣੀ ਡਿਊਟੀ ਕਰ ਰਿਹਾ ਸੀ, ਪਿਛਲੇ ਕੁਝ ਸਾਲਾਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਮਿਸਤਰੀ ਤਿੰਨ ਦਿਨ ਪਹਿਲਾਂ ਰੂਟੀਨ ਚੈਕਅੱਪ ਲਈ ਦਯਾਨੰਦ ਹਸਪਤਾਲ ਗਿਆ। ਇਹਤਿਆਤ ਵਰਤਦਿਆਂ ਦਯਾਨੰਦ ਹਸਪਤਾਲ ਦੇ ਡਾਕਟਰਾਂ ਨੇ ਉਸ ਦਾ ਕੋਰੋਨਾ ਟੈਸਟ ਕਰਵਾਇਆ। ਰਿਪੋਰਟ ਪਾਜ਼ੇਟਿਵ ਆਉਣ 'ਤੇ ਪੂਰੇ ਨਗਰ ਨਿਗਮ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਮਿਸਤਰੀ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦਾ ਵੀ ਜਲਦ ਹੀ ਕੋਰੋਨਾ ਟੈਸਟ ਕਰਵਾਇਆ ਜਾਵੇਗਾ।

Posted By: Seema Anand