ਸੰਜੀਵ ਗੁਪਤਾ, ਸੁਰਿੰਦਰ ਅਰੋੜਾ ਜਗਰਾਓਂ/ਮੁੱਲਾਂਪੁਰ ਦਾਖਾ

ਮੁੱਲਾਂਪੁਰ ਦਾਖਾ ਵਿਧਾਨ ਸਭਾ ਹਲਕੇ ਵਿਚ ਵੋਟਾਂ ਨੂੰ ਲੈ ਕੇ ਦਿਨ ਭਰ ਜਿੱਥੇ ਕਾਟੋ ਕਲੇਸ਼ ਚੱਲਦਾ ਰਿਹਾ, ਉਥੇ ਪਿੰਡ ਜਾਂਗਪੁਰ ਵਿਚ ਗੋਲੀ ਚੱਲਣ ਨਾਲ ਸ਼ੋ੍ਮਣੀ ਅਕਾਲੀ ਦਲ ਦਾ ਵਰਕਰ ਜਖਮੀ ਹੋ ਗਿਆ। ਇਲਾਕੇ ਦੇ ਕਈ ਪੋਿਲੰਗ ਸਟੇਸ਼ਨਾਂ 'ਤੇ ਜਾਅਲੀ ਵੋਟਾਂ ਪਵਾਉਣ ਅਤੇ ਕਈ ਥਾਵਾਂ 'ਤੇ ਅਕਾਲੀ ਪੋਿਲੰਗ ਏਜੰਟਾਂ ਨੂੰ ਬੂਥਾਂ 'ਚ ਬੈਠਣ ਤੱਕ ਨਾ ਦੇਣ, ਅਕਾਲੀਆਂ ਵੱਲੋਂ ਜਾਅਲੀ ਵੋਟਾਂ ਪਾਉਂਦੇ ਫੜੇ ਵਿਅਕਤੀਆਂ ਵੱਲੋਂ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਜਾਣ ਦੇਣ ਦੇ ਮਾਮਲੇ ਦਿਨ ਭਰ ਵਾਪਰਦੇ ਰਹੇ। ਇਸੇ ਤਰ੍ਹਾਂ ਮੁੱਲਾਂਪੁਰ ਦੇ ਲੱਛੂ ਭਗਤ ਸਿੰਘ ਸਕੂਲ ਵਿਚ ਬਣੇ 3 ਬੂਥਾਂ 'ਤੇ ਲੁਧਿਆਣਾ ਤੋਂ ਆਏ ਕੁਝ ਵਿਅਕਤੀਆਂ ਵੱਲੋਂ ਜਾਅਲੀ ਵੋਟਾਂ ਭੁਗਤਾਉਣ ਨੂੰ ਲੈ ਕੇ ਖਾਸਾ ਚਿਰ ਰੌਲਾ ਪੈਂਦਾ ਰਿਹਾ। ਪੁਲਿਸ ਦੇ ਉਨ੍ਹਾਂ ਨੂੰ ਬਾਹਰ ਕੱਢਣ ਤੋਂ ਬਾਹਰ ਮਾਹੌਲ ਸ਼ਾਤ ਹੋਇਆ। ਇਥੇ ਖੜੇ ਸ਼ੋ੍ਮਣੀ ਅਕਾਲੀ ਦਲ ਦੇ ਪੋਿਲੰਗ ਏਜੰਟ ਸੁਖਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਅੰਦਰ ਜਾਅਲੀ ਵੋਟਾਂ ਭੁਗਤਾਈਆਂ ਜਾ ਰਹੀਆਂ ਹਨ ਅਤੇ ਪੁਲਿਸ ਉਸ ਨੂੰ ਪੋਿਲੰਗ ਏਜੰਟ ਦਾ ਕਾਰਡ ਬਣੇ ਹੋਣ ਦੇ ਬਾਵਜੂਦ ਅੰਦਰ ਨਹੀਂ ਜਾਣ ਦੇ ਰਹੇ। ਇਸੇ ਤਰ੍ਹਾਂ ਐਵਰ ਗਰੀਨ ਸਕੂਲ ਵਿਚ ਬਣੇ ਬੂਥ 'ਤੇ ਆਸਟ੍ਰੇਲੀਆ ਤੋਂ ਆਏ ਨੌਜਵਾਨ ਅੰਕੁਸ਼ ਅਰੋੜਾ ਵੋਟ ਪਾਉਣ ਪੁੱਜੇ ਤਾਂ ਉਨ੍ਹਾਂ ਦੀ ਵੋਟ ਪਹਿਲਾਂ ਹੀ ਕਿਸੇ ਹੋਰ ਵੱਲੋਂ ਭੁਗਤਾਈ ਜਾ ਚੁੱਕੀ ਸੀ, ਜਦੋਂ ਉਸ ਨੇ ਆਪਣੀ ਮਾਤਾ ਨੀਲਮ ਅਰੋੜਾ ਅਤੇ ਦੀਕਿਸ਼ਤ ਅਰੋੜਾ ਦੀ ਵੋਟ ਬਾਰੇ ਪੁੱਿਛਆ ਤਾਂ ਸਟਾਫ਼ ਨੇ ਦੱਸਿਆ ਕਿ ਉਹ ਵੀ ਵੋਟ ਪਾ ਗਏ। ਇਸ 'ਤੇ ਅਰੋੜਾ ਨੇ ਦੱਸਿਆ ਕਿ ਉਹ ਵੋਟ ਕਿਵੇਂ ਪਾ ਸਕਦੇ ਹਨ, ਉਹ ਤਾਂ ਆਸਟ੍ਰੇਲੀਆ ਬੈਠੇ ਹਨ। ਅਰੋੜਾ ਦੇ ਇਸ ਖੁਲਾਸੇ ਤੋਂ ਬਾਅਦ ਸਾਫ ਹੋ ਗਿਆ ਕਿ ਜਾਅਲੀ ਵੋਟਾਂ ਦਾ ਕੰਮ ਸਟਾਫ਼ ਨਾਲ ਗੰਢਤੁਪ ਕਾਰਨ ਚੱਲਦਾ ਰਿਹਾ। ਇਸ ਤੋਂ ਇਲਾਵਾ ਇਸੇ ਤਰ੍ਹਾਂ ਦੀਆਂ ਕਈ ਸ਼ਿਕਾਇਤਾਂ ਹੋਰਾਂ ਬੂਥਾਂ ਤੋਂ ਵੀ ਆਉਂਦੀਆਂ ਰਹੀਆਂ, ਜਿਸ ਵਿਚ ਵੱਡੀ ਗਿਣਤੀ 'ਚ ਮਰਦ ਅਤੇ ਅੌਰਤਾਂ ਬਿਨ੍ਹਾਂ ਆਈਕਾਰਡ ਦਿਖਾਏ ਵੋਟਾਂ ਪਾ ਕੇ ਰਫੂ ਚਕਰ ਹੁੰਦੇ ਰਹੇ ਪਰ ਪੋਿਲੰਗ ਏਜੰਟਾਂ ਦੇ ਰੌਲਾ ਪਾਉਣ ਦੇ ਬਾਵਜੂਦ ਕਿਸੇ ਨੇ ਇਕ ਨਾ ਸੁਣੀ।