ਜਗਰੂਪ ਸਿੰਘ ਮਾਨ, ਕੂੰਮਕਲਾਂ

ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਰੁਪਿੰਦਰ ਸਿੰਘ ਮੁੰਡੀ ਨੂੰ ਦਿੱਲੀ ਇਕਾਈ ਨੇ ਦਿੱਲੀ ਦੇ ਵਿਧਾਨ ਸਭਾ ਹਲਕਾ ਵਿਕਾਸ ਪੁਰੀ ਲਈ ਸਹਿ ਕੋਆਰਡੀਨੇਟਰ ਨਿਯੁਕਤ ਕਰ ਕੇ ਚੋਣਾਂ 'ਚ ਡਿਊਟੀ ਲਾਈ ਹੈ। ਵਿਧਾਨ ਸਭਾ ਚੋਣਾਂ ਵਿਚ ਚੋਣ ਪ੍ਰਚਾਰ ਕਰਨ ਲਈ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਰੁਪਿੰਦਰ ਸਿੰਘ ਮੁੰਡੀ ਨੇ ਦੱਸਿਆ ਕਿ ਉਹ ਆਪਣੀ ਟੀਮ ਦੇ ਮੈਂਬਰਾਂ ਨਾਲ ਦਿੱਲੀ ਦੇ ਵਿਧਾਨ ਸਭਾ ਹਲਕਾ ਵਿਕਾਸ ਪੁਰੀ ਵਿਚ ਚੋਣ ਪ੍ਰਚਾਰ ਕਰਨ ਲਈ ਜਾ ਰਹੇ ਹਨ। ਜਿੱਥੇ ਉਹ ਦਿੱਲੀ ਵਾਸੀਆਂ ਨੂੰ ਪਾਰਟੀ ਉਮੀਦਵਾਰ ਮਹੇਸ਼ ਯਾਦਵ ਦੇ ਹੱਕ 'ਚ ਲੋਕਾਂ ਨੂੰ ਲਾਮਬੰਦ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਿੱਤ ਤੋਂ ਬਾਅਦ ਆਪ ਦਾ ਮੁੱਖ ਏਜੰਡਾ ਪੰਜਾਬ ਜਿੱਤਣਾ ਹੈ, ਜਿਸ ਲਈ ਆਪ ਵਲੰਟੀਅਰ ਦਿਨ ਰਾਤ ਇਕ ਕਰਨਗੇ। ਇਸ ਮੌਕੇ ਨਰਿੰਦਰ ਸਿੰਘ ਬਾਜਵਾ ਤੇ ਮਾਸਟਰ ਸਵਰਨ ਸਿੰਘ ਹਾਜਰ ਸਨ।