ਪੱਤਰ ਪ੍ਰਰੇਰਕ, ਲੁਧਿਆਣਾ : ਮਾਡਲ ਟਾਊਨ ਦੇ ਸਕੂਲ ਦੇ ਬਾਹਰੋਂ ਮੋਟਰਸਾਈਕਲ ਚੋਰਾਂ ਨੇ ਉਡਾ ਲਿਆ। ਇਸ ਮਾਮਲੇ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਨਿਊ ਦਾਣਾ ਮੰਡੀ ਜਲੰਧਰ ਬਾਈਪਾਸ ਦੇ ਰਹਿਣ ਵਾਲੇ ਰਣਜੀਤ ਕੁਮਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਰਾਜੀਵ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਲੈਟੀਨਾ ਮੋਟਰਸਾਈਕਲ ਤੇ ਆਪਣੇ ਪੁੱਤਰ ਨੂੰ ਸਥਾਨਕ ਆਰਐੱਸ ਮਾਡਲ ਸੀਨੀਅਰ ਸੈਕੰਡਰੀ ਸੈਕੰਡਰੀ ਸਕੂਲ ਛੱਡਣ ਆਇਆ ਸੀ। ਇਸ ਦੌਰਾਨ ਉਹ ਮੋਟਰਸਾਈਕਲ ਸਕੂਲ ਦੇ ਬਾਹਰ ਤਾਲਾ ਲਗਾ ਕੇ ਖੜ੍ਹਾ ਕਰਨ ਮਗਰੋਂ ਬੱਚੇ ਨੂੰ ਛੱਡਣ ਸਕੂਲ ਅੰਦਰ ਚਲੇ ਗਏ। ਕੁਝ ਦੇਰ ਬਾਅਦ ਵਾਪਸ ਆ ਕੇ ਵੇਖਿਆ ਤਾਂ ਮੋਟਰਸਾਈਕਲ ਗਾਇਬ ਸੀ।