ਅਮਰਜੀਤ ਸਿੰਘ ਧੰਜਲ, ਰਾਏਕੋਟ

ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਜ਼ਿਲ੍ਹਾ ਪੱਧਰੀ ਕੀਤੇ ਜਾ ਰਹੇ ਮੋਟਰਸਾਈਕਲ ਮਾਰਚ 'ਚ ਜਥੇਬੰਦੀ ਦੀ ਰਾਏਕੋਟ ਇਕਾਈ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਸਬੰਧੀ ਜਥੇਬੰਦੀ ਰਾਏਕੋਟ ਦੇ ਬਲਾਕ ਪ੍ਰਧਾਨ ਅਜਮੇਰ ਸਿੰਘ ਬੱਸੀਆਂ, ਸੀਨੀਅਰ ਟੀਚਰਜ਼ ਫੋਰਮ ਦੇ ਆਗੂ ਚਰਨ ਸਿੰਘ ਨੂਰਪੁਰਾ ਅਤੇ ਐੱਮਐੱਸ ਰਮਸਾ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਦੱਧਾਹੂਰ ਨੇ ਦੱਸਿਆ ਕਿ ਬੁੱਧਵਾਰ 5 ਅਗਸਤ ਨੂੰ ਸਵੇਰੇ 10 ਵਜੇ ਮੰਡੀ ਮੁੱਲਾਂਪੁਰ ਤੋਂ ਮੋਟਰਸਾਈਕਲ ਮਾਰਚ ਲੁਧਿਆਣਾ ਲਈ ਰਵਾਨਾ ਹੋਵੇਗਾ। ਪ੍ਰਬੰਧਕੀ ਕੰਪਲੈਕਸ ਲੁਧਿਆਣਾ 'ਚ ਰੈਲੀ ਕਰਨ ਉਪਰੰਤ ਮਾਰਚ ਵਾਪਸ ਮੁੱਲਾਂਪੁਰ 'ਚ ਹੀ ਸਮਾਪਤ ਹੋਵੇਗਾ।