ਸਟਾਫ ਰਿਪੋਰਟਰ, ਖੰਨਾ : ਸਥਾਨਕ ਮਦਰ ਟੈਰੇਸਾ ਪਬਲਿਕ ਸਕੂਲ 'ਚ 'ਮੈਂਗੋ ਡੇਅ' 'ਤੇ ਆਨਲਾਈਨ ਵਿਸ਼ੇਸ਼ ਗਤੀਵਿਧੀ ਕਰਵਾਈ ਗਈ, ਜਿਸ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਮੇਂ ਸਕੂਲ ਵਿਦਿਆਰਥੀਆਂ ਵੱਲੋਂ ਅੰਬ ਨਾਲ ਸਬੰਧਿਤ ਫਰੂਟ, ਚਾਰਟ, ਆਰਟ ਐਂਡ ਕਰਾਫਟ ਤੇ ਪੁਸ਼ਾਕਾਂ ਪਾ ਕੇ ਆਪਣਾ ਹੁਨਰ ਪੇਸ਼ ਕੀਤਾ। ਇਸ ਮੌਕੇ ਸਕੂਲ ਪਿੰ੍ਸੀਪਲ ਅੰਜੂ ਭਾਟੀਆ ਤੇ ਚੇਅਰਮੈਨ ਸੁਰਿੰਦਰ ਸ਼ਾਹੀ ਨੇ ਬੱਚਿਆਂ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਗਰਮੀ ਰੁੱਤ ਦੇ ਫ਼ਲ ਅੰਬ ਦੀ ਮਹੱਤਤਾ ਬਾਰੇ ਦੱਸਿਆ ਤੇ ਬੱਚਿਆਂ ਨੂੰ ਅਜਿਹੀਆਂ ਗਤੀਵਿਧੀਆਂ 'ਚ ਹਿੱਸਾ ਲੈਣ ਬਾਰੇ ਪੇ੍ਰਿਤ ਕੀਤਾ।