ਕੁਲਵਿੰਦਰ ਸਿੰਘ ਰਾਏ, ਖੰਨਾ : ਖੰਨਾ ਪੁਲਿਸ ਵਲੋਂ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 16 ਮੋਟਰ ਸਾਈਕਲ ਤੇ ਇੱਕ ਸਕੂਟਰੀ ਬਰਾਮਦ ਕੀਤੀ ਗਈ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਥਾਣੇਦਾਰ ਲਾਭ ਸਿੰਘ ਮੁੱਖ ਥਾਣਾ ਅਫ਼ਸਰ ਸਿਟੀ-2 ਵਲੋਂ ਆਪਣੀ ਪੁਲਿਸ ਪਾਰਟੀ ਵਲੋਂ ਖਟੀਕਾ ਚੌਂਕ ਵਿਖੇ ਸ਼ੱਕੀ ਪੁਰਸ਼ਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਬਬਲੂ ਤੇ ਕੁੰਡਾ ਵਾਸੀ ਬਾਜੀਗਰ ਬਸਤੀ ਿਢੱਲਵਾਂ ਥਾਣਾ ਸਮਰਾਲਾ ਪਿਛਲੇ ਲੰਮੇ ਸਮੇਂ ਤੋਂ ਵਾਹਨ ਚੋਰੀ ਕਰਨ ਦਾ ਧੰਦਾ ਕਰਦੇ ਹਨ ਤੇ ਚੋਰੀ ਵਾਹਨਾਂ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਅੱਗੇ ਵੇਚਦੇ ਹਨ। ਉਕਤ ਮੁਲਜ਼ਮ ਬਬਲੂ ਇੱਕ ਮੋਟਰ ਸਾਈਕਲ ਵੇਚਣ ਲਈ ਅਮਲੋਹ ਰੋਡ ਸਬਜੀ ਮੰਡੀ ਸਾਹਮਣੇ ਆ ਰਿਹਾ ਹੈ। ਉਕਤ ਇਤਲਾਹ 'ਤੇ ਥਾਣਾ ਸਿਟੀ-2 ਵਲੋਂ ਸਬਜ਼ੀ ਮੰਡੀ ਅਮਲੋਹ ਰੋਡ ਖੰਨਾ ਕੋਲ ਨਾਕਾਬੰਦੀ ਕੀਤੀ ਗਈ, ਜਿਸ ਦੌਰਾਨ ਬਬਲੂ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਗਿ੍ਫਤਾਰ ਕੀਤਾ। ਜਾਂਚ ਦੌਰਾਨ ਬਬਲੂ ਨੇ ਦੱਸਿਆ ਕਿ ਇਸ ਮੋਟਰਸਾਈਕਲ ਲਈ ਪਹਿਲਾਂ ਵੀ ਥਾਣਾ ਸਿਟੀ-2 'ਚ ਮਾਮਲਾ ਦਰਜ ਕੀਤਾ ਗਿਆ ਸੀ।ਜੋ ਉਸਨੇ ਆਪਣੇ ਸਾਥੀ ਕੁੰਡਾ ਨਾਲ ਮਿਲ ਕੇ ਚੋਰੀ ਕੀਤਾ ਸੀ ਤੇ ਉਨ੍ਹਾਂ ਨੇ ਗੋਬਿੰਦਗੜ੍ਹ, ਖਮਾਣੋਂ, ਖੰਨਾ ਸ਼ਹਿਰ ਤੇ ਇਨ੍ਹਾਂ ਦੇ ਨਜ਼ਦੀਕੀ ਪਿੰਡਾਂ 'ਚੋਂ ਹੋਰ ਮੋਟਰਸਾਈਕਲ ਵੀ ਚੋਰੀ ਕੀਤੇ ਹਨ। ਪੁਲਿਸ ਪਾਰਟੀ ਵਲੋਂ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਕੁੱਲ 16 ਮੋਟਰਸਾਈਕਲ ਤੇ ਇੱਕ ਐਕਟਿਵਾ ਸਕੂਟਰੀ ਬਰਾਮਦ ਕੀਤੀ ਗਈ ਤੇ ਉਸਦਾ ਦੂਜਾ ਸਾਥੀ ਕੁੰਡਾ ਵੀ ਗਿ੍ਫ਼ਤਾਰ ਕੀਤਾ ਗਿਆ। ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗਿ੍ਫਤਾਰ ਕਰ ਲਿਆ ਹੈ ਤੇ ਪੁੱਛਗਿੱਛ ਜਾਰੀ ਹੈ।