ਸੰਜੀਵ ਗੁਪਤਾ, ਜਗਰਾਓਂ

ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ 'ਚ ਸ਼ਾਮ ਤੱਕ ਵੋਟਾਂ ਪਾਉਣ ਦਾ ਕੰਮ ਅਮਨ, ਅਮਾਨ ਅਤੇ ਸ਼ਾਤੀਪੂਰਵਕ ਤਰੀਕੇ ਨਾਲ ਚੜ੍ਹ ਰਿਹਾ ਸੀ ਪਰ ਪਿੰਡ ਜਾਂਗਪੁਰ ਵਿਚ ਸ਼ਾਮ ਵੇੇਲੇ ਪੋਿਲੰਗ ਬੂਥ ਦੇ ਬਾਹਰ ਗੋਲੀ ਚੱਲਣ ਦੀ ਘਟਨਾ ਨੇ ਸ਼ਾਤੀਪੂਰਵਕ ਮਾਹੌਲ ਨੂੰ ਦਹਿਸ਼ਤ ਵਿਚ ਬਦਲ ਦਿੱਤਾ। ਇਸ ਘਟਨਾ 'ਚ ਗੋਲੀਆਂ ਚਲਾਉਣ ਵਾਲਿਆਂ 'ਤੇ ਜੇ ਹਿੰਮਤ ਕਰਕੇ ਪਿੰਡ ਵਾਸੀ ਇੱਟਾਂ ਰੌੜੇ ਨਾ ਮਾਰਦੇ ਤਾਂ ਇਹ ਘਟਨਾ ਹੋਰ ਭਿਆਨਕ ਰੂਪ ਲੈ ਸਕਦੀ ਸੀ। ਦਾਖਾ ਹਲਕੇ ਵਿਚ 71.64 ਫੀਸਦੀ ਵੋਟਾਂ ਪਈਆਂ। ਇਸ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ 72.48 ਫੀਸਦੀ ਮਰਦ ਵੋਟਰਾਂ ਅਤੇ 70.69 ਫੀਸਦੀ ਅੌਰਤ ਵੋਟਰਾਂ ਨੇ ਵੋਟਾਂ ਪਾਈਆਂ। ਉਨ੍ਹਾਂ ਦੱਸਿਆ ਕਿ 24 ਅਕਤੂਬਰ ਨੂੰ ਗੁਰੂਸਰ ਸੁਧਾਰ ਸਥਿਤ ਗੁਰੂ ਹਰਗੋਬਿੰਦ ਕਾਲਜ ਵਿਖੇ ਵੋਟਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਵੋਟਰਾਂ, ਚੋਣ ਅਮਲੇ ਦਾ ਧੰਨਵਾਦ ਕੀਤਾ।