ਲੁਧਿਆਣਾ : ਕੈਨੇਡਾ ਵੱਸਦੇ ਉੱਘੇ ਪੰਜਾਬੀ ਕਵੀ ਮੋਹਨ ਗਿੱਲ (ਡੇਹਲੋਂ) ਨੂੰ ਜੀਜੀਐੱਨ ਖਾਲਸਾ ਕਾਲਜ ਦੇ ਪ੍ਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਬੀਤੇ ਦਿਨੀਂ ਇਕ ਵਿਸ਼ੇਸ਼ ਸਮਾਗਮ 'ਚ ਸਨਮਾਨਤ ਕੀਤਾ ਗਿਆ। ਸਮਾਗਮ 'ਚ ਮੋਹਨ ਗਿੱਲ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਸਰਕਾਰੀ ਕਾਲਜ ਲੁਧਿਆਣਾ 'ਚ 1974-76 ਦੌਰਾਨ ਸਹਿਪਾਠੀ ਰਹੇ ਪ੍ੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਮੋਹਨ ਗਿੱਲ ਹੁਣ ਤਕ ਗਿਰਝਾਂ ਦੀ ਹੜਤਾਲ, ਬਨਵਾਸ ਤੋਂ ਬਾਅਦ, ਮੋਖਸ਼, ਤਰੇਲ ਤੁਪਕੇ ਤੇ ਸੈਲਫੀ ਨਾਂ ਦੇ ਕਾਵਿ ਸੰਗ੍ਹਿ ਤੋਂ ਇਲਾਵਾ ਵਾਰਤਕ ਤੇ ਵਿਅੰਗ ਰਚਨਾਵਾਂ ਲਿਖ ਚੁੱਕੇ ਹਨ। ਸਮਾਗਮ 'ਚ ਮੁੱਖ ਮਹਿਮਾਨ ਪੰਜਾਬ ਦੇ ਵਧੀਕ ਮੁੱਖ ਸਕੱਤਰ ਐੱਸਕੇ ਸੰਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸਪੀ ਸਿੰਘ, ਸਰਕਾਰੀ ਕਾਲਜ ਦੇ ਪਿ੍ੰਸੀਪਲ ਡਾ. ਧਰਮ ਸਿੰਘ ਸੰਧੂ ਤੇ ਕਾਲਜ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਮੋਹਨ ਗਿੱਲ ਨੂੰ ਸਨਮਾਨਤ ਕੀਤਾ। ਇਸੇ ਸਮਾਗਮ 'ਚ ਪ੍ਮੁੱਖ ਪ੍ਵਾਸੀ ਨਾਵਲਕਾਰ ਜਰਨੈਲ ਸਿੰਘ ਸੇਖਾ (ਕੈਨੇਡਾ), ਅਜ਼ੀਮ ਸ਼ੇਖਰ (ਇੰਗਲੈਂਡ) ਤੇ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਤੋਂ ਆਏ ਪੱਤਰਕਾਰ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਸਨਮਾਨਤ ਕੀਤਾ ਗਿਆ।

ਇਸੇ ਦੌਰਾਨ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪੋਸਟ ਗ੍ੈਜੂਏਟ ਪੰਜਾਬੀ ਵਿਭਾਗ ਤੇ ਪ੍ਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪ੍ਵਾਸੀ ਸਾਹਿਤ ਮੁੱਲਾਂਕਣ ਬਾਰੇ ਤਿੰਨ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਕਾਲਜ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਤੇ ਪ੍ਬੰਧਕ ਕਮੇਟੀ ਦੇ ਆਨਰੇਰੀ ਜਨਰਲ ਸਕੱਤਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸਪੀ ਸਿੰਘ ਨੇ ਸਵਾਗਤੀ ਸ਼ਬਦ ਕਹੇ। ਪੋਸਟ ਗ੍ੈਜੂਏਟ ਵਿਭਾਗ ਦੇ ਮੁਖੀ ਡਾ. ਸਰਬਜੀਤ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਉਨ੍ਹਾਂ ਦੱਸਿਆ ਕਿ 21-22 ਫਰਵਰੀ ਨੂੰ ਇਸੇ ਕਾਲਜ 'ਚ ਵਿਸ਼ਵ ਪ੍ਵਾਸੀ ਸਾਹਿਤ ਸੰਮੇਲਨ ਕਰਵਾਇਆ ਜਾ ਰਿਹਾ ਹੈ।