ਸੰਜੀਵ ਗੁਪਤਾ, ਜਗਰਾਓਂ : ਰੇਲਵੇ ਵਿਭਾਗ ਜਗਰਾਓਂ ਤੇ ਮੋਗਾ ਵਿਚਾਲੇ ਹੋਏ ਕ੍ਰਿਕਟ ਮੈਚ ਮੋਗਾ ਦੀ ਟੀਮ ਨੇ ਆਪਣੇ ਨਾਂ ਕੀਤਾ। ਸ਼ਨਿਚਰਵਾਰ ਨੂੰ ਜਗਰਾਓਂ ਦੀ ਤਾਰਾਂ ਵਾਲੀ ਗਰਾਊਂਡ ਵਿਖੇ ਰੇਲਵੇ ਵਿਭਾਗ ਵੱਲੋਂ ਕਰਵਾਏ ਇਸ ਟੂਰਨਾਮੈਂਟ ਦਾ ਰੇਲਵੇ ਦੇ ਡਵੀਜ਼ਨ ਪ੍ਰਧਾਨ ਤੇ ਸਟੇਸ਼ਨ ਸੁਪਰਡੈਂਟ ਕੁਲਵਿੰਦਰ ਸਿੰਘ ਗਰੇਵਾਲ ਨੇ ਉਦਘਾਟਨ ਕੀਤਾ। ਤਾੜੀਆਂ ਦੀ ਗੂੰਜ 'ਚ ਟਾਸ ਮੋਗਾ ਨੇ ਜਿੱਤਿਆ ਤੇ ਉਨ੍ਹਾਂ ਨੇ ਜਗਰਾਓਂ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। 15 ਓਵਰਾਂ ਵਿਚ ਜਗਰਾਓਂ ਦੀ ਟੀਮ ਨੇ 141 ਦੌੜਾਂ ਬਣਾਈਆਂ, ਜਿਸ ਦੇ ਮੁਕਾਬਲੇ ਮੋਗਾ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਜਿੱਤ ਹਾਸਲ ਕੀਤੀ।

ਇਸ ਮੈਚ ਨੂੰ ਦੇਖਣ ਲਈ ਰੇਲਵੇ ਵਿਭਾਗ ਦੇ ਮੁਲਾਜ਼ਮਾਂ, ਪਰਿਵਾਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਕ੍ਰਿਕਟ ਪ੍ਰਰੇਮੀ ਵੀ ਪੁੱਜੇ ਹੋਏ ਸਨ, ਜੋ ਸੀਟੀਆਂ, ਤਾੜੀਆਂ ਨਾਲ ਖਿਡਾਰੀਆਂ ਦੀ ਹੌਸਲਾਅਫਜ਼ਾਈ ਕਰ ਰਹੇ ਸਨ। ਜੇਤੂ ਮੋਗਾ ਟੀਮ ਨੂੰ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਬੀਰ ਸਿੰਘ ਮੋਗਾ, ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਜੀਵਨ ਸਿੰਘ ਗਰੇਵਾਲ, ਬਿੱਟੂ ਝਾਂਜੀ, ਜੱਗੀ ਸਿੰਘ, ਉਦੇ ਸ਼ੰਕਰ ਆਦਿ ਹਾਜ਼ਰ ਸਨ।