ਸਵਰਨ ਗੋਂਸਪੁਰੀ, ਹੰਬੜਾਂ :: ਪਿੰਡ ਨੂਰਪੁਰ ਬੇਟ ਵਿਖੇ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਚੇਅਰਮੈਨ ਵੇਅਰ ਹਾਊਸ, ਡਾਇਰੈਕਟਰ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਉਨਾਂ੍ਹ ਪਿੰਡ ਦੇ ਸਰਪੰਚ ਐਡਵੋਕੇਟ ਗੁਰਦੇਵ ਸਿੰਘ'ਤੇ ਗ੍ਰਾਮ ਪੰਚਾਇਤ ਨੂੰ 19 ਲੱਖ ਰੁਪਏ ਵਿਕਾਸ ਕਾਰਜ਼ਾਂ ਲਈ ਚੈੱਕ ਭੇਂਟ ਕੀਤਾ। ਇਸ ਮੌਕੇ ਵਿਧਾਇਕ ਵੈਦ, ਪ੍ਰਧਾਨ ਹੰਬੜਾਂ ਨੇ ਆਖਿਆ ਕਿ ਅੱਜ ਵੱਖ-ਵੱਖ ਪਿੰਡਾਂ ਰੱਜੋਵਾਲ ਨੂੰ 5 ਲੱਖ, ਰਜਾਪੁਰ ਪੱਤੀ ਨੂੰ 12 ਲੱਖ ਸਮੇਤ ਵੱਖ ਵੱਖ ਤਕਰੀਬਨ 15 ਪਿੰਡਾਂ ਦੇ ਸਰਪੰਚਾਂ ਨੂੰ ਕਰੋੜਾਂ ਦੀਆਂ ਗ੍ਾਂਟਾ ਦੇ ਚੈੱਕ ਭੇਂਟ ਕੀਤੇ ਗਏ।

ਉਨਾਂ੍ਹ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਤਹੱਈਆ ਕੀਤਾ ਹੈ ਕਿ ਕਿਸੇ ਵੀ ਪਿੰਡ ਜਾ ਸ਼ਹਿਰ ਨੂੰ ਵਿਕਾਸ ਲਈ ਗ੍ਾਂਟਾ ਦੀ ਕੋਈ ਘਾਟ ਨਾ ਰਹੇ ਹਰੇਕ ਪਿੰਡ ਸ਼ਹਿਰ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੱਖਾਂ ਦੀਆਂ ਗ੍ਾਂਟਾ ਦਿੱਤੀਆ ਜਾ ਰਹੀਆ ਹਨ ਜਿਸ ਨਾਲ ਪਿੰਡਾਂ ਅੰਦਰ ਰਹਿੰਦੇ ਵਿਕਾਸ ਦੇ ਕੰਮ ਬੜੀ ਤੇਜ਼ੀ ਨਾਲ ਹੋ ਰਹੇ ਹਨ। ਉਨਾਂ੍ਹ ਆਖਿਆ ਕਿ ਹਲਕੇ ਗਿੱਲ ਵਿੱਚ ਹੰਬੜਾਂ, ਲਾਡੋਵਾਲ ਮੇਨ ਿਲੰਕ ਰੋਡ ਜਿਸ ਦੀ ਹਾਲਤ ਬੜੀ ਖ਼ਸ਼ਤਾ ਸੀ ਨੂੰ ਬਣਾਇਆ ਗਿਆ ਹੈ। ਇਸ ਮੌਕੇ ਸਰਪੰਚ ਐਡਵੋਕੇਟ ਗੁਰਦੇਵ ਸਿੰਘ ਨੇ ਇਲਾਕੇ ਦੇ ਪੰਚਾਂ- ਸਰਪੰਚਾਂ ਨੇ ਉਚੇਚੇ ਤੌਰ 'ਤੇ ਗ੍ਾਂਟ ਦੇਣ'ਤੇ ਵਿਧਾਇਕ ਵੈਦ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਪ੍ਰਧਾਨ ਬਲਵੀਰ ਸਿੰਘ ਝੱਮਟ, ਸਰਪੰਚ ਸੁਖਦੇਵ ਸਿੰਘ ਗੋਂਸਪੁਰ, ਸਰਪੰਚ ਇੰਦਰ ਸਿੰਘ ਰਾਜਾਪੁਰ ਪੱਤੀ, ਸਰਪੰਚ ਲਖਵੀਰ ਸਿੰਘ ਰੱਜੋਵਾਲ, ਡਾ.ਹਰਵਿੰਦਰ ਸਿੰਘ, ਚੇਅਰਮੈਨ ਸਰਪੰਚ ਕੁਲਦੀਪ ਸਿੰਘ ਖੰਗੂੜਾਂ, ਪ੍ਰਧਾਨ ਸੋਨੀ ਧਾਲੀਵਾਲ ਹੰਬੜਾਂ, ਸਰਪੰਚ ਬਾਦਸਾਹ ਸਿੰਘ ਦਿਓਲ, ਸਰਪੰਚ ਹਰਜੀਤ ਸਿੰਘ ਚੀਮਾ, ਸ਼ਿਲੰਦਰ ਸਿੰਘ, ਨਿਰਮਲ ਸਿੰਘ, ਗੁਰਮੁੱਖ ਸਿੰਘ, ਸਰਬਜੀਤ ਸਿੰਘ, ਮਨਜਿੰਦਰ ਸਿੰਘ, ਪ੍ਰਧਾਨ ਰਘੁਵੀਰ ਸਿੰਘ, ਸਕੱਤਰ ਬਲਵੀਰ ਸਿੰਘ, ਡਾ.ਤਰਲੋਕ ਸਿੰਘ, ਸਾਬਕਾ ਸਰਪੰਚ ਰਾਜ ਸਿੰਘ, ਪ੍ਰਰੀਤਮ ਸਿੰਘ, ਸਾਬਕਾ ਸਰਪੰਚ ਪਿੰਕੀ ਲਾਲ, ਮਹੰਤ ਸਤਪਾਲ ਬਗੀਚੀ ਵਾਲੇ, ਦਰਸ਼ਨ ਸਿੰਘ, ਜਗਦੀਸ਼ ਸਿੰਘ, ਬਲਜੀਤ ਕੌਰ ਆਦਿ ਹਾਜ਼ਰ ਸਨ।