ਪੱਤਰ ਪ੫ੇਰਕ, ਲੁਧਿਆਣਾ : ਲੋਹੜੀ ਦੇ ਦਿਨ ਪਤੰਗ ਉਡਾ ਰਹੇ ਵਿਧਾਇਕ ਸੰਜੇ ਤਲਵਾੜ ਦੀ ਸੋਸ਼ਲ ਮੀਡੀਆ 'ਤੇ ਫੋਟੋ ਵਾਇਰਲ ਹੋਏ ਸਨ, ਜਿਸ 'ਚ ਦੋਸ਼ੀ ਲਗਾਇਆ ਜਾ ਰਿਹਾ ਹੈ ਕਿ ਵਿਧਾਇਕ ਤਲਵਾੜ ਪਲਾਸਟਿਕ ਡੋਰ ਦੇ ਨਾਲ ਪਤੰਗ ਉਡਾ ਰਹੇ ਹਨ। ਹਜ਼ਾਰਾਂ ਲੋਕ ਲਗਾਤਾਰ ਕੁਮੈਂਟ ਕਰਨ 'ਚ ਲੱਗੇ ਹੋਏ ਹਨ। ਉਥੇ ਸੰਜੇ ਤਲਵਾੜ ਨੇ ਦੋਸ਼ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਇਹ ਆਮ ਮਾਂਜਾ ਵਾਲੀ ਡੋਰ 'ਤੇ ਪਤੰਗ ਉਡਾ ਰਹੇ ਸੀ। ਉਨ੍ਹਾਂ ਕਿਹਾ ਕਿ ਉਹ ਖੁਦ ਪਲਾਸਟਿਕ ਡੋਰ ਦੇ ਖਿਲਾਫ਼ ਹਨ। ਇਸ ਤਰ੍ਹਾਂ ਦੀ ਗਲਤ ਫੋਟੋ ਵਾਇਰਲ ਕਰਨ ਵਾਲੇ ਖਿਲਾਫ ਵੀ ਉਹ ਕਾਨੂੰਨੀ ਕਾਰਵਾਈ ਕਰਵਾਉਣਗੇ।