ਲੁਧਿਆਣਾ : ਸ਼ਹਿਰ 'ਚ ਬੁੱਢਾ ਦਰਿਆ ਕਰੀਬ ਚਾਰ ਦਿਨਾਂ ਤੋਂ ਆਫਰਿਆ ਹੋਇਆ ਹੈ, ਕਈ ਥਾਵਾਂ 'ਤੇ ਓਵਰਫਲੋ ਵੀ ਹੋ ਚੁੱਕਾ ਹੈ। ਹੁਣ ਦੁਬਾਰਾ ਬਾਰਸ਼ ਸ਼ੁਰੂ ਹੁੰਦਿਆਂ ਹੀ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ । ਸ਼ਹਿਰ ਦਾ ਡਰੇਨਜ਼ ਸਿਸਟਮ ਪਹਿਲਾਂ ਹੀ ਜਾਮ ਹੈ। ਹੁਣ ਜੇਕਰ ਅਜਿਹੇ 'ਚ ਬਾਰਸ਼ ਲਗਾਤਾਰ ਹੋਈ ਤਾਂ ਬੁੱਢਾ ਦਰਿਆ ਲੋਕਾਂ ਲਈ ਵੱਡੀ ਮੁਸੀਬਤ ਬਣ ਸਕਦਾ ਹੈ।

ਲੋਕਾਂ ਦਾ ਹਾਲ ਜਾਣਨ ਲਈ ਵਿਧਾਇਕ ਰਾਕੇਸ਼ ਪਾਂਡੇ ਸ਼ਿਵਪੁਰੀ ਪਹੁੰਚੇ ਹਨ । ਸ਼ਿਵਪੁਰੀ ਪਹੁੰਚਣ 'ਤੇ ਵਿਧਾਇਕ ਦਾ ਸਥਾਨਕ ਲੋਕਾਂ ਨੇ ਘਿਰਾਓ ਕੀਤਾ। ਇਸ ਦੌਰਾਨ ਮੌਜੂਦ ਲੋਕਾਂ ਨੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਪਾਣੀ ਕੱਢਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ। ਚਾਰ ਤੋਂ ਦੁਕਾਨਾਂ ਬੰਦ ਹਨ ਤੇ ਸੜਕਾਂ 'ਤੇ ਦਰਿਆ ਦਾ ਪਾਣੀ ਫੈਲਿਆ ਹੋਇਆ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉੱਥੇ ਪੰਜਾਬ ਏਕਤਾ ਪਾਰਟੀ ਦੇ ਖੇਤਰੀ ਪ੍ਰਧਾਨ ਸੁਖਪਾਲ ਖਹਿਰਾ ਵੀ ਸ਼ਿਵਪੁਰੀ ਪਹੁੰਚੇ ਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਦੌਰਾਨ ਖਹਿਰਾ ਨੇ ਲੋਕਾਂ ਦੀਆਂ ਸਮੱਸਿਆ ਸੁਣੀਆਂ ਤੇ ਉਨ੍ਹਾਂ ਨੂੰ ਜਲਦ ਹਲ ਕਰਨ ਦਾ ਭਰੋਸਾ ਦਿੱਤਾ।

Posted By: Amita Verma