ਸਟਾਫ ਰਿਪੋਰਟਰ, ਖੰਨਾ : ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਵੱਲੋਂ ਪਿੰਡ ਮਾਂਹਪੁਰ ਵਿਖੇ ਸਾਬਕਾ ਸਰਪੰਚ ਜੱਗਾ ਸਿੰਘ ਮਾਂਹਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਰੀਸ਼ਦ ਲੁਧਿਆਣਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਪੰਜਾਬ ਐਗਰੋ ਦੇ ਡਾਇਰੈਕਟਰ ਰਾਜਿੰਦਰ ਸਿੰਘ ਲੱਖਾ ਰੌਣੀ, ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਜੱਸੀ ਦਾਊਮਾਜਰਾ, ਬਲਾਕ ਸੰਮਤੀ ਦੇ ਉਪ ਚੇਅਰਮੈਨ ਸੁਖਦੇਵ ਸਿੰਘ ਬੁਆਣੀ ਤੇ ਯੂਥ ਕਾਂਗਰਸ ਦੇ ਪ੍ਰਧਾਨ ਗਗਨਦੀਪ ਸਿੰਘ ਲੰਢਾ ਦੀ ਹਾਜਰੀ ਦੌਰਾਨ ਪਿੰਡ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦਾ ਚੈੱਕ ਤੇ 13 ਗਰੀਬ ਪਰਿਵਾਰਾਂ ਦੇ ਘਰਾਂ ਦੀ ਛੱਤ ਬਦਲਣ ਸਮੇਤ 3.25 ਲੱਖ ਦੀ ਰਾਸ਼ੀ ਦਾ ਚੈੱਕ ਪੰਚਾਇਤ ਨੂੰ ਭੇਟ ਕੀਤਾ ਗਿਆ। ਇਸ ਮੌਕੇ ਨੰਬਰਦਾਰ ਸਮਸ਼ੇਰ ਸਿੰਘ ਫੌਜੀ, ਪੰਚ ਬਲਜਿੰਦਰ ਸਿੰਘ ਬਿੱਲੂ, ਪੰਚ ਗੁਰਮੀਤ ਸਿੰਘ, ਪੰਚ ਬਿੱਟੂ ਮਾਂਹਪੁਰ, ਪ੍ਰਧਾਨ ਹਰਪ੍ਰਰੀਤ ਸਿੰਘ, ਬਖਸੀਸ ਸਿੰਘ, ਅਜੀਤ ਸਿੰਘ, ਜੋਰਾ ਸਿੰਘ, ਡਾ.ਸੁਖਦੇਵ ਸਿੰਘ ਸੁੱਖਾ, ਅੱਛਰਾ ਸਿੰਘ ਤੇ ਪਰਮਜੀਤ ਸਿੰਘ ਕਾਲਾ ਦੋਵੇਂ ਸਾਬਕਾ ਪੰਚ, ਪ੍ਰਧਾਨ ਕੇਸਰ ਸਿੰਘ, ਪੋ੍: ਵਰਿੰਦਰ ਸਿੰਘ, ਅੰਮਿ੍ਤਪਾਲ ਵਿੱਕੀ, ਗੁਰਪ੍ਰਰੀਤ ਮਠਾੜੂ, ਸਤਵਿੰਦਰ ਸ਼ਾਹੀ, ਨਾਹਰ ਸਿੰਘ, ਨੈਬ ਸਿੰਘ, ਜਸਵੰਤ ਲਾਲੀ, ਜੀਤ ਸਿੰਘ, ਹਰਮਨਜੋਤ ਸਿੰਘ, ਸੁੱਖਾ ਮਾਂਹਪੁਰ, ਸਿੰਗਾਰਾ ਬੱਬੀ, ਸਰੂਪ ਸਿੰਘ, ਅਮਰਜੀਤ ਸਿੰਘ, ਹਰਜਿੰਦਰ ਹਿੰਦਾ ਤੇ ਸਾਬਕਾ ਸਰਪੰਚ ਸੁਰਜੀਤ ਕੌਰ ਆਦਿ ਹਾਜ਼ਰ ਸਨ।