ਪੱਤਰ ਪੇ੍ਰਰਕ, ਪਾਇਲ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਬੀਤੀ ਰਾਤ ਗੱਡੀ 'ਚ ਬਹਿ ਕੇ ਸਕੱਤਰੇਤ ਮੁੱਖ ਮੰਤਰੀ ਦਫ਼ਤਰ ਪਹੁੰਚੇ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਲੱਡੂ ਨਾਲ ਮੂੰਹ ਮਿੱਠਾ ਕਰਾ ਕੇ ਵਧਾਈ ਦਿੱਤੀ। ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਅੱਜ ਵਿਕਾਸ 'ਚ ਚਮਕ ਦੀ ਆਸ ਬਣੀ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਇਕ ਸਾਧਾਰਨ ਵਰਕਰ ਨੂੰ ਰਾਜ ਭਾਗ ਦਾ ਮਾਲਕ ਬਣਾ ਕੇ ਹਰ ਵਰਗ ਦੀ ਸੇਵਾ ਦਾ ਮੌਕਾ ਦਿੱਤਾ ਹੈ। ਜਲਦ ਹੀ ਪੰਜਾਬ ਦੇ ਸੁਨਹਿਰੀ ਯੁੱਗ ਦਾ ਆਗਾਜ਼ ਹੋਵੇਗਾ ਤੇ 2022 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਵਾਪਸੀ ਹੋਵੇਗੀ।