ਪੱਤਰ ਪ੍ਰਰੇਰਕ, ਖੰਨਾ

ਏਐੱਸ ਕਾਲਜ ਖੰਨਾ ਦਾ ਪਲੈਟੀਨਮ ਜੁਬਲੀ ਸਮਾਗਮ ਦੌਰਾਨ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਕਾਲਜ ਦੇ ਸਪੋਰਟਸ ਨਾਲ ਸਬੰਧਤ ਉਸਾਰ-ਢਾਂਚੇ ਨੂੰ ਹੋਰ ਵਿਕਸਿਤ ਕਰਨ ਲਈ 18 ਲੱਖ 50 ਹਜ਼ਾਰ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਮੌਜੂਦਾ ਟਰੱਸਟ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ ਨੇ ਦੱਸਿਆ ਕਿ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਾਲਜ ਦੇ ਖੇਡ-ਸਹੂਲਤ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਹਿਤ ਕਾਲਜ ਵਲੋਂ ਭੇਜੇ ਗਏ ਪ੍ਰਰਾਜੈਕਟ-ਬਿਨੈ-ਪੱਤਰ ਨੂੰ ਪ੍ਰਵਾਨ ਕਰਦਿਆਂ 18 ਲੱਖ 50 ਹਜ਼ਾਰ ਰੁਪਏ ਦੀ ਗ੍ਾਂਟ ਦੇਣ ਦਾ ਐਲਾਨ ਕੀਤਾ ਹੈ। ਕਾਲਜ ਵੱਲੋਂ ਇਸ ਗ੍ਾਂਟ ਦੀ ਵਰਤੋਂ ਨਾਲ ਜਿੰਮ ਦਾ ਨਵੀਨੀਕਰਨ, ਬੈਡਮਿੰਟਨ, ਵਾਲੀਬਾਲ ਤੇ ਲਾਅਨ-ਟੈਨਿਸ ਦੇ ਕੋਰਟਾਂ ਦੇ ਪੁਨਰ-ਨਿਰਮਾਣ, ਟਰੈਕ ਲਈ ਭੂਮੀਗਤ ਪਾਣੀ ਸਪਲਾਈ ਪ੍ਰਬੰਧ ਤੇ ਸਟੇਡੀਅਮ-ਪਾਰਕਿੰਗ ਸ਼ੈੱਡ ਦੀ ਮੁਰੰਮਤ ਕਰਵਾਏ ਜਾਣ ਦੀ ਯੋਜਨਾ ਹੈ। ਕਾਲਜ-ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ। ਉਪ-ਪ੍ਰਧਾਨ ਸੁਸ਼ੀਲ ਸ਼ਰਮਾ, ਕਾਲਜ ਸਕੱਤਰ ਤਜਿੰਦਰ ਸ਼ਰਮਾ, ਵਕੀਲ ਅਮਿਤ ਵਰਮਾ, ਵਕੀਲ ਸੁਮਿਤ ਲੂਥਰਾ, ਨਵਦੀਪ ਸ਼ਰਮਾ, ਵਿਕਾਸ ਮਹਿਤਾ, ਵਕੀਲ ਰਾਜੀਵ ਰਾਏ ਮਹਿਤਾ, ਸੰਜੀਵ ਧਮੀਜਾ, ਰਾਜੇਸ਼ ਡਾਲੀ, ਵਿਜੇ ਡਾਇਮੰਡ, ਕਰੁਣ ਅਰੋੜਾ, ਮਨੀਸ਼ ਭਾਂਬਰੀ, ਮੋਹਿਤ ਗੋਇਲ, ਐਲੁਮਨੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਕੀਲ ਪਰਮਜੀਤ ਸਿੰਘ, ਕਾਲਜ ਪਿ੍ਰੰਸੀਪਲ ਡਾ. ਆਰਐੱਸ ਝਾਂਜੀ ਤੇ ਸਟਾਫ਼ ਵਲੋਂ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਗਿਆ।