ਵਿਧਾਇਕ ਇਆਲੀ ਵੱਲੋਂ ਸੁਰਿੰਦਰ ਮਿੱਠੂ ਦੇ ਹੱਕ ’ਚ ਮੀਟਿੰਗ
ਵਿਧਾਇਕ ਇਆਲੀ ਵੱਲੋਂ ਉਮੀਦਵਾਰ ਸੁਰਿੰਦਰ ਮਿੱਠੂ ਦੇ ਹੱਕ ’ਚ ਮੀਟਿੰਗ
Publish Date: Mon, 08 Dec 2025 08:55 PM (IST)
Updated Date: Tue, 09 Dec 2025 04:18 AM (IST)

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ’ਚ ਪਿੰਡਾਂ ਅੰਦਰ ਸਰਗਰਮੀਆਂ ਪੂਰੀ ਤਰ੍ਹਾਂ ਵਿੱਢ ਦਿੱਤੀਆਂ ਹਨ ਅਤੇ ਭਰਵੇਂ ਚੋਣ ਜਲਸੇ ਕੀਤੇ ਜਾ ਰਹੇ ਹਨ। ਬਲਾਕ ਸੰਮਤੀ ਮੁੱਲਾਂਪੁਰ ਜ਼ੋਨ ਤੋਂ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਪਾਲ ਸਿੰਘ ਮਿੱਠੂ ਗਿਆਨੀ ਦੇ ਹੱਕ ’ਚ ਪਿੰਡ ਮੁੱਲਾਂਪੁਰ ਵਿਖੇ ਵੀ ਇਕੱਤਰਤਾ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਇਕ ਇਆਲੀ ਨੇ ਆਪਣੇ ਉਮੀਦਵਾਰ ਸੁਰਿੰਦਰਪਾਲ ਸਿੰਘ ਮਿੱਠੂ ਗਿਆਨੀ ਨੂੰ ਨਿਧੜਕ ਤੇ ਪੰਥਕ ਉਮੀਦਵਾਰ ਦੱਸਦਿਆਂ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਚੋਣ ਨਿਸ਼ਾਨ ਟਾਰਚ ਤੇ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਿੱਠੂ ਇੱਕ ਸਾਫ ਸੁਥਰੇ ਅਕਸ ਤੇ ਪੰਥਕ ਜਜਬੇ ਵਾਲਾ ਵਿਅਕਤੀ ਹੈ, ਜਿਹੜਾ ਕਿ ਪੰਥਕ ਮੁੱਦਿਆਂ ਤੇ ਉਹਨਾਂ ਲਈ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦਾ ਹੈ। ਹੜ੍ਹ ਪੀੜਤਾਂ ਲਈ ਮਿੱਠੂ ਵੱਲੋਂ ਕੀਤੀ ਗਈ ਸੇਵਾ ਸਮਾਜ ਸੇਵਾ ਦੀ ਇੱਕ ਮਿਸਾਲ ਹੈ। ਇਸ ਮੌਕੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਸਿਕੰਦਰ ਸਿੰਘ ਧਨੋਆ, ਦਰਸ਼ਨ ਸਿੰਘ ਸਿੰਘ ਧਨੋਆ, ਇੰਦਰਜੀਤ ਸਿੰਘ ਮਹਿਤੋਂ, ਜੱਥੇਦਾਰ ਬਖਸ਼ੀਸ਼ ਸਿੰਘ, ਹਰਦੇਵ ਸਿੰਘ ਪੰਮਾ, ਪੰਚ ਕਰਮਜੀਤ ਸਿੰਘ, ਪੰਚ ਸੁਖਵਿੰਦਰ ਸਿੰਘ,ਅਕਾਲੀ ਬਲਵੰਤ ਸਿੰਘ, ਸੁਰਿੰਦਰ ਸਿੰਘ ਨੱਤ, ਸੂਬੇਦਾਰ ਜਰਨੈਲ ਸਿੰਘ, ਭਾਗ ਸਿੰਘ ਗਿੱਲ, ਦਲਜੀਤ ਸਿੰਘ ਧਨੋਆ, ਜੱਥੇਦਾਰ ਜੋਰਾ ਸਿੰਘ ਅਤੇ ਕੇਵਲ ਸਿੰਘ ਆਦਿ ਹਾਜ਼ਰ ਸਨ।