ਜੀਐੱਸ ਖੱਟੜਾ, ਪਾਇਲ

ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਹਲਕੇ ਦੇ ਪਿੰਡ ਜੱਲ੍ਹਾ ਵਿਖੇ ਸਰਪੰਚ ਸੁਖਵਿੰਦਰ ਕੌਰ ਦੀ ਅਗਵਾਈ 'ਚ ਵਿਕਾਸ ਕਾਰਜ ਸ਼ੁਰੂ ਕਰਵਾਉਣ ਲਈ ਗਲੀਆਂ 'ਚ ਇੰਟਰਲਾਕ ਟਾਈਲਾਂ ਲਾਉਣ ਦੀ ਸ਼ੁਰੂਆਤ ਕੀਤੀ। ਵਿਧਾਇਕ ਲੱਖਾ ਪਾਇਲ ਨੇ ਕਿਹਾ ਕਿ ਜੱਲ੍ਹਾ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਗ੍ਾਂਟਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਰਪੰਚ ਕੋਲੋਂ ਪਿੰਡ 'ਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਜਾਣਕਾਰੀ ਲਈ ਤੇ ਜਲਦੀ ਹੀ ਪਿੰਡ ਨੂੰ ਹੋਰ ਗ੍ਾਂਟ ਦੇਣ ਦਾ ਭਰੋਸਾ ਵੀ ਦਿੱਤਾ।

ਇਸ ਮੌਕੇ ਜਸਵੀਰ ਸਿੰਘ ਜੱਸੀ ਦਾਊਮਾਜਰਾ, ਪਿੰ੍ਸੀਪਲ ਸ਼ਮਸ਼ੇਰ ਸਿੰਘ ਜੱਲ੍ਹਾ, ਬਲਜੀਤ ਸਿੰਘ ਗਿੱਲ, ਤਪਿੰਦਰ ਸਿੰਘ ਗਿੱਲ, ਬਲਦੇਵ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਗਰਚਾ, ਗੁਰਮੇਲ ਸਿੰਘ, ਕਰਨੈਲ ਸਿੰਘ ਫ਼ੌਜੀ, ਭੀਮ ਦਾਸ ਪੰਚ, ਦਰਸ਼ਨ ਸਿੰਘ, ਦੀਵਾਨ ਸਿੰਘ, ਜਸਵੰਤ ਸਿੰਘ ਮਸ਼ਾਲ, ਪਰਮਿੰਦਰ ਸਿੰਘ ਿਛੰਦਾ, ਗੁਰਧਾਨ ਸਿੰਘ, ਡਾ. ਕਿਰਪਾਲ ਸਿੰਘ, ਮਹਿੰਦਰ ਸਿੰਘ, ਸੁਖਦੇਵ ਸਿੰਘ ਫ਼ੌਜੀ, ਰਣਧੀਰ ਸਿੰਘ ਕਾਲਾ, ਸੈਕਟਰੀ ਅਵਤਾਰ ਸਿੰਘ, ਰੂਪ ਸਿੰਘ, ਬਾਰਾ ਸਿੰਘ ਚੌਕੀਦਾਰ, ਮਨੀ ਜੱਲ੍ਹਾ, ਅਮਨਦੀਪ ਮਨੀ ਆਦਿ ਹਾਜ਼ਰ ਸਨ।