ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ

ਇੱਥੋਂ ਨੇੜਲੇ ਪਿੰਡ ਬੱਦੋਵਾਲ 'ਚ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ ਦੀ ਅਗਵਾਈ 'ਚ 'ਮਿਸ਼ਨ ਫ਼ਤਿਹ' ਤਹਿਤ ਪਿੰਡ ਦੇ ਨੌਜਵਾਨਾਂ ਵੱਲੋਂ ਛਾਂਦਾਰ ਬੂਟੇ ਲਾਏ ਗਏ। ਇਸ ਮੁਹਿੰਮ ਦੀ ਸ਼ੁਰੂਆਤ ਕਰਨ ਪੁੱਜੇ ਕੈਪਟਨ ਸੰਦੀਪ ਸਿੰਘ ਸੰਧੂ ਇੰਚਾਰਜ ਹਲਕਾ ਦਾਖਾ ਨੇ ਨੌਜਵਾਨਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵਾਤਾਵਰਣ ਦੀ ਸ਼ੁੱਧੀ ਲਈ ਕੀਤਾ ਜਾ ਰਿਹਾ ਇਹ ਇਕ ਚੰਗਾ ਉਪਰਾਲਾ ਹੈ ਪਰ ਇਸ ਦੇ ਨਾਲ ਹੀ ਬੂਟਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇ ਤਾਂ ਜੋ ਅੱਜ ਦੇ ਇਹ ਬੂਟੇ ਕੱਲ੍ਹ ਦੇ ਰੁੱਖ ਬਣ ਕੇ ਸਾਨੂੰ ਸ਼ੁੱਧ ਹਵਾ ਦੇ ਸਕਣ। ਇਸ ਮੌਕੇ ਕੈਪਟਨ ਸੰਧੂ ਵੱਲੋਂ ਪਿੰਡ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਚੇਅਰਮੈਨ ਕਰਨ ਵੜਿੰਗ, ਸਾਬਕਾ ਸਰਪੰਚ ਅਮਰਜੋਤ ਸਿੰਘ ਬੱਦੋਵਾਲ, ਪ੍ਰਧਾਨ ਉਪਿੰਦਰ ਸਿੰਘ ਗਰੇਵਾਲ, ਗੁਰਵੀਰ ਮਾਂਗਟ, ਹਰਦਿਆਲ ਸਿੰਘ , ਜੋਰਾ ਸਿੰਘ, ਤਲਬੀਰ ਸਿੰਘ, ਹਰਪ੍ਰਰੀਤ ਸਿੰਘ, ਮਨਦੀਪ ਸਿੰਘ, ਰਾਜਵੰਤ ਸਿੰਘ, ਪਰਮਵੀਰ ਸਿੰਘ ਅਤੇ ਜਸ਼ਨ ਗਰੇਵਾਲ ਆਦਿ ਹਾਜ਼ਰ ਸਨ।