ਪੱਤਰ ਪ੍ਰਰੇਰਕ, ਲੁਧਿਆਣਾ : 72ਵੇਂ ਫ਼ੌਜ ਦਿਵਸ ਮੌਕੇ ਮਿੰਨੀ ਮੈਰਾਥਨ ਸ਼ਹਿਰ 'ਚ ਕਰਵਾਈ ਗਈ, ਜਿਸ ਵਿੱਚ 100 ਤੋਂ ਵਧੇਰੇ ਫ਼ੌਜੀਆਂ, 600 ਤੋਂ ਵੱਧ ਨੌਜਵਾਨਾਂ ਤੇ ਸ਼ਹਿਰ ਵਾਸੀਆਂ ਨੇ ਭਾਗ ਲਿਆ

ਇਹ ਮਿੰਨੀ ਮੈਰਾਥਨ ਸਵੇਰੇ 6:30 ਵਜੇ ਗੁਰੂ ਨਾਨਕ ਸਟੇਡੀਅਮ ਤੋਂ ਰਵਾਨਾ ਹੋ ਕੇ ਵਾਇਆ ਦੁਰਗਾ ਮਾਤਾ ਮੰਦਰ, ਭਾਰਤ ਨਗਰ ਚੌਕ, ਭਾਈਵਾਲਾ ਚੌਕ, ਆਰਤੀ ਚੌਕ, ਘੁਮਾਰ ਮੰਡੀ, ਫੁਹਾਰਾ ਚੌਂਕ ਹੁੰਦੀ ਹੋਈ ਵਾਪਸ ਗੁਰੂ ਨਾਨਕ ਸਟੇਡੀਅਮ ਆ ਕੇ ਖ਼ਤਮ ਹੋਈ। ਇਸ ਦੌੜ 'ਚ ਢੋਲੇਵਾਲ ਮਿਲੀਟਰੀ ਕੰਪਲੈਕਸ ਵਿੱਚ ਤਾਇਨਾਤ ਬਾਜ਼ਰਾ ਏਅਰ ਡਿਫੈਂਸ ਬਿ੍ਗੇਡ ਵੱਲੋਂ ਕਰਵਾਇਆ ਗਿਆ ਸਮਾਗਮ ਦੇ ਮੁੱਖ ਮਹਿਮਾਨ ਸਟੇਸ਼ਨ ਕਮਾਂਡਰ ਬਿ੍ਗੇਡੀਅਰ ਮਨੀਸ਼ ਅਰੋੜਾ ਸਨ ਜਿਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਇਸ ਮੈਰਾਥਨ ਦਾ ਮਕਸਦ ਦੇਸ਼ ਵਾਸੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਗੂੜ੍ਹਾ ਕਰਨਾ ਅਤੇ ਨੌਜਵਾਨਾਂ ਨੂੰ ਭਾਰਤੀ ਫ਼ੌਜ ਨਾਲ ਜੁੜਨ ਲਈ ਪ੍ਰਰੇਰਿਤ ਕਰਨਾ ਹੈ ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇਸ਼ ਅਤੇ ਦੇਸ਼ ਵਾਸੀਆਂ ਲਈ ਹਮੇਸ਼ਾ ਹਾਜ਼ਰ ਹੈ ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤੀ ਫ਼ੌਜ ਦਾ ਹਿੱਸਾ ਬਣ ਕੇ ਦੇਸ਼ ਸੇਵਾ ਲਈ ਅੱਗੇ ਆਉਣ ਇਸ ਮੈਰਾਥਨ 'ਚ 15 ਸਾਲ ਤਕ ਦੇ ਲੜਕਿਆਂ, ਲੜਕੀਆਂ ਤੇ 15 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਤੇ ਅੌਰਤਾਂ ਲਈ 5 ਕਿਲੋਮੀਟਰ ਦੀ ਮਿੰਨੀ ਮੈਰਾਥਨ ਅਤੇ 15 ਸਾਲ ਤੋਂ ਉੱਪਰ ਵਾਲੇ ਲੜਕਿਆਂ ਲਈ 10 ਕਿਲੋਮੀਟਰ ਦੀ ਮਿੰਨੀ ਮੈਰਾਥਨ ਕਰਵਾਈ ਗਈ ਮੈਰਾਥਨ ਦੌਰਾਨ ਜੇਤੂ ਰਹੇ ਮੁਕਾਬਲੇਬਾਜ਼ਾਂ ਨੂੰ ਮੈਡਲ, ਸਰਟੀਿਫ਼ਕੇਟਾਂ ਅਤੇ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ।