ਗੌਰਵ ਕੁਮਾਰ ਸਲੂਜਾ, ਲੁਧਿਆਣਾ : ਲੁਧਿਆਣਾ ਮਹਾਨਗਰ ਦੇ ਬਹਾਦੁਰਕੇ ਰੋਡ ਸਥਿਤ ਹੋਲਸੇਲ ਸਬਜ਼ੀ ਮੰਡੀ ਵਿਚ ਬੀਤੇ ਪਿਛਲੇ ਕਈ ਦਿਨਾਂ ਤੋਂ ਭਾਰੀ ਮਾਤਰਾ ਵਿੱਚ ਲੱਗ ਰਹੀ ਭੀੜ ਨੂੰ ਦੇਖਦੇ ਹੋਏ ਜਿਥੇ ਪ੍ਰਸ਼ਾਸਨ ਵੱਲੋਂ ਸਬਜ਼ੀ ਮੰਡੀ ਵਿਚ ਪ੍ਰਚੂਨ ਸਬਜ਼ੀ ਵੇਚਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਬਾਵਜੂਦ ਵੀ ਅੱਜ ਬੁੱਧਵਾਰ ਨੂੰ ਮੰਡੀ ਵਿੱਚ ਲੋਕਾਂ ਦੀ ਭਾਰੀ ਭੀੜ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ ।

ਪਰਚੂਨ ਸੌਦੇ ਦੀ ਵੇਚਦਾਰੀ ਕਰਨ ਵਾਲੇ ਲੋਕਾਂ ਨੂੰ ਰੇਹੜੀਆਂ ਫਡ਼੍ਹੀਆਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਦੂਜੇ ਪਾਸੇ ਮੰਡੀ ਵਿਚ ਬਣੇ ਸ਼ੈੱਡਾਂ ਹੇਠ ਹੋਲਸੇਲ ਸਬਜ਼ੀ ਵੇਚ ਰਹੇ ਆਡ਼੍ਹਤੀਆਂ ਵੱਲੋਂ ਹੀ ਆਪਣੇ ਫੜਾ 'ਤੇ ਪਰਚੂਨੀਏ ਨੂੰ ਬਿਠਾ ਕੇ ਪ੍ਰਚੂਨ ਸਬਜ਼ੀ ਵੇਚੀ ਜਾ ਰਹੀ ਹੈ, ਜਿਸ ਕਾਰਨ ਸ਼ੈੱਡਾਂ ਹੇਠ ਹੋਲਸੇਲ ਅਤੇ ਪ੍ਰਚੂਨ ਸਬਜ਼ੀ ਵਿਕਣ ਕਾਰਨ ਭਾਰੀ ਮਾਤਰਾ ਵਿਚ ਭੀੜ ਜਮ੍ਹਾ ਹੋ ਗਈ।ਆੜ੍ਹਤੀਆਂ ਵੱਲੋਂ ਕੋਰੋਨਾ ਬਿਮਾਰੀ ਨੂੰ ਹਲਕੇ ਚ ਲੈਂਦੇ ਹੋਏ ਸ਼ਰ੍ਹੇਆਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਮੰਡੀ ਵਿੱਚ ਮਾਸਕ ਦੇ ਚਲਾਨ ਅਤੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਉਣ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸਦੇ ਬਾਵਜੂਦ ਵੀ ਆੜ੍ਹਤੀਆਂ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ। ਸ਼ਰ੍ਹੇਆਮ ਆਪਣੇ ਫੜ੍ਹਾਂ ਤੇ ਭੀੜ ਪਾ ਕੇ ਸਬਜ਼ੀ ਵੇਚੀ ਜਾ ਰਹੀ ਹੈ।

Posted By: Tejinder Thind