ਕੁਲਵਿੰਦਰ ਸਿੰਘ ਰਾਏ, ਖੰਨਾ : ਪਿੰਡ ਰਸੂਲੜਾ ਦੇ ਦੋਧੀ ਸੰਦੀਪ ਸਿੰਘ ਗੋਲੂ (26) ਦਾ 2 ਮੋਟਰਸਾਈਕਲ ਸਵਾਰਾਂ ਵਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਚਾਰ ਸਾਲ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ। ਉਸ ਕੋਲ ਇੱਕ ਛੋਟੀ ਬੱਚੀ ਵੀ ਹੈ। ਸੰਦੀਪ ਇੱਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਇਹ ਵਾਰਦਾਤ ਆਪਸੀ ਰੰਜਿਸ਼ ਕਰਕੇ ਕੀਤੇ ਜਾਣ ਦੀ ਸ਼ੱਕ ਹੈ ਕਿਉਂਕਿ ਸੰਦੀਪ ਨਾਲ ਬੈਠੇ ਦੂਜੇ ਵਿ ਕਤੀ ਨੂੰ ਹਮਲਾਵਰਾਂ ਨੇ ਕੁਝ ਨਹੀਂ ਕਿਹਾ।

ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਵੀਰਵਾਰ ਦੀ ਸ਼ਾਮ ਘਰੋਂ ਦੁੱਧ ਪਾਉਣ ਲਈ ਖੰਨਾ ਆਇਆ ਸੀ ਜਦੋਂ ਉਹ ਮਲੇਰਕੋਟਲਾ ਰੋਡ ਤੋਂ ਇਕ ਘਰ ਵਿਚ ਦੁੱਧ ਪਾ ਕੇ ਜਾਣ ਲੱਗਾ ਤਾਂ ਮੋਟਰਸਾਈਕਲ 'ਤੇ 2 ਨਕਾਬਪੋਸ਼ਾਂ ਨੇ ਉਸਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਉਹ ਜਦੋ ਜ਼ਖਮੀ ਹਾਲਤ ਵਿੱਚ ਸੜਕ ਉੱਤੇ ਡਿੱਗਿਆ ਤਾਂ ਹਮਲਾਵਰ ਕੋਲ ਖੜ੍ਹ ਕੇ ਇਹ ਦੇਖ ਗਏ ਕਿ ਜਿਉਂਦਾ ਤਾਂ ਨਹੀਂ, ਇਸ ਤੋਂ ਬਾਅਦ ਹੀ ਉਹ ਮੌਕੇ ਤੋਂ ਫਰਾਰ ਹੋ ਗਏ।

ਦੱਸਣਯੋਗ ਹੈ ਕਿ ਸੰਦੀਪ ਸਿੰਘ ਦੇ ਪਿੱਛੇ ਬੈਠੇ ਜਗਜੀਤ ਸਿੰਘ ਉੱਤੇ ਕੋਈ ਹਮਲਾ ਨਹੀਂ ਕੀਤਾ, ਸਿਰਫ਼ ਸੰਦੀਪ ਸਿੰਘ ਨੂੰ ਹੀ ਨਿਸ਼ਾਨਾ ਬਣਾਇਆ। ਜ਼ਖਮੀ ਹਾਲਤ ਵਿੱਚ ਸੰਦੀਪ ਸਿੰਘ ਨੂੰ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਵਾਰਦਾਤ ਦਾ ਪਤਾ ਲੱਗਣ 'ਤੇ ਡੀਐਸਪੀ ਰਾਜਨ ਪਰਮਿੰਦਰ ਸਿੰਘ, ਸਦਰ ਥਾਣਾ ਮੁਖੀ ਬਲਜਿੰਦਰ ਸਿੰਘ ਤੇ ਥਾਣਾ ਸਿਟੀ 2 ਵਿਨੋਦ ਕੁਮਾਰ ਮੌਕੇ ਉੱਤੇ ਪੁੱਜੇ। ਜਿਨ੍ਹਾਂ ਨੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਪੁਲਿਸ ਵਲੋਂ ਸੰਦੀਪ ਸਿੰਘ ਦੇ ਪਿਤਾ ਲਛਮਣ ਸਿੰਘ ਦੇ ਬਿਆਨ ਉਤੇ ਧਾਰਾ 302, 34 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਇਸ ਸਬੰਧੀ ਪੁਲਿਸ ਵਲੋਂ ਸੰਦੀਪ ਦੇ ਪਿੰਡ ਦੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਉੱਤੇ ਹਿਰਾਸਤ ਵਿੱਚ ਵੀ ਲਿਆ ਹੈ।

Posted By: Jagjit Singh