ਮੈਂਟਲ ਹੈਲਥ ਸਾਖਾ ਚੰਡੀਗੜ੍ਹ ਦੀ ਟੀਮ ਵੱਲੋਂ ਸਰਕਾਰੀ ਹਸਪਤਾਲ ਦੇ ਓਟ ਤੇ ਨਸ਼ਾ ਛੁਡਾਊ ਕੇਂਦਰ ਦਾ ਨਿਰੀਖਣ

-ਮਰੀਜ਼ਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਤੋਂ ਲਈ ਜਾਣਕਾਰੀ
-ਓਟ ਤੇ ਨਸ਼ਾ ਛੁਡਾਊ ਕੇਂਦਰ ਦਾ ਰਿਕਾਰਡ ਸੂਚੀਬੱਧ : ਡਾ. ਗੋਇਲ
---
ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਹੈਲਥ ਕਾਰਪੋਰੇਸ਼ਨ ਦੀ ਮੈਂਟਲ ਹੈਲਥ ਸਾਖਾ ਚੰਡੀਗੜ੍ਹ ਦੀ ਤਿੰਨ ਮੈਂਬਰੀ ਟੀਮ ਵੱਲੋਂ ਅੱਜ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਸਥਿਤ ਓਟ ਅਤੇ ਨਸ਼ਾ ਛੁਡਾਊ ਕੇਂਦਰ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਸੀਨੀਅਰ ਮੈਡੀਕਲ ਅਫਸਰ ਗੁਰਪ੍ਰਕਾਸ਼ ਸਿੰਘ ਭਿੰਡਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਮੈਡੀਕਲ ਅਫਸਰ ਗੁਰਵਿੰਦਰ ਸਿੰਘ ਅਤੇ ਫਾਰਮਾਸਿਸਟ ਜੀਸਾਨ ਸਮੇਤ ਅੱਜ ਸਵੇਰੇ 10 ਵਜੇ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਨਸ਼ਾ ਛਡਾਓ ਕੇਂਦਰ ਵਿੱਚ ਪਹੁੰਚੇ ਅਤੇ ਕੇਂਦਰ ਦਾ ਮੇਨ ਸਟਾਕ, ਡੇਲੀ ਡਿਸਪੈਚ, ਹੋਮ ਟੇਕ ਤੋ ਇਲਾਵਾ ਸਟੈਂਡਰਡ ਓਪਰੇਟਿੰਗ ਪੋਸੀਜਰ ਦੀ ਬਰੀਕੀ ਨਾਲ ਜਾਂਚ ਕੀਤੀ।
ਇਸ ਸਬੰਧੀ ਜਾਂਚ ਕਮੇਟੀ ਦੇ ਚੇਅਰਮੈਨ ਗੁਰ ਪ੍ਰਕਾਸ਼ ਸਿੰਘ ਭਿੰਡਰ ਨਾਲ ਪੰਜਾਬੀ ਜਾਗਰਣ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਓਟ ਤੇ ਨਸ਼ਾ ਛੁਡਾਊ ਕੇਂਦਰ ਦਾ ਰਿਕਾਰਡ 100 ਫੀਸਦੀ ਮੈਨਟੇਨ ਪਾਇਆ ਗਿਆ। ਉਹਨਾਂ ਕਿਹਾ ਕਿ ਬਰੀਕੀ ਨਾਲ ਜਾਂਚ ਕਰਨ ਦੇ ਬਾਵਜੂਦ ਵੀ ਸਾਨੂੰ ਕਿਤੇ ਵੀ ਕੋਈ ਖਾਮੀ ਨਹੀਂ ਮਿਲੀ। ਨਸ਼ਾ ਛੁਡਾਊ ਕੇਂਦਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਹਰ ਰਿਕਾਰਡ ਅਤੇ ਰਜਿਸਟਰ ਮੈਨਟੇਨ ਕੀਤੇ ਗਏ ਹਨ। ਜਦ ਇਸ ਸਬੰਧੀ ਓਟ ਅਤੇ ਨਸ਼ਾ ਛੁਡਾਊ ਕੇਂਦਰ ਦੇ ਅਧਿਕਾਰੀ ਮੈਡੀਕਲ ਅਫਸਰ ਡਾਕਟਰ ਅਰਵਿੰਦ ਗੋਇਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਮਾਨਯੋਗ ਸਿਵਲ ਸਰਜਨ ਰਮਨਦੀਪ ਕੌਰ ਡਿਪਟੀ ਮੈਡੀਕਲ ਡਾਇਰੈਕਟਰ ਵਰੁਨ ਸਗੜ ਅਤੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਆਖਿਲ ਸਰੀਨ ਦੀ ਅਗਵਾਈ ਹੇਠ ਓਟ ਅਤੇ ਨਸ਼ਾ ਛੁਡਾਊ ਕੇਂਦਰ ਦੇ ਸਿਸਟਮ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਸਮੇਂ-ਸਮੇਂ ਤੇ ਦਿਸਾ ਨਿਰਦੇਸ਼ ਦਿੱਤੇ ਜਾਂਦੇ ਹਨ ਉਹਨਾਂ ਕਿਹਾ ਕਿ ਮੈਂ ਅਤੇ ਮੇਰੀ ਟੀਮ ਵੱਲੋਂ ਨਸ਼ਾ ਛੁਡਾਓ ਕੇਂਦਰ ਦਾ ਕੰਮ ਸੰਚਾਰੂ ਢੰਗ ਨਾਲ ਚਲਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਹੀ ਅੱਜ ਚੈਕਿੰਗ ਕਰਨ ਆਈ ਟੀਮ ਨੂੰ ਸਾਡੇ ਕੇਂਦਰ ਦਾ ਕੰਮ ਦੇਖ ਕੇ ਤਸੱਲੀ ਹੋਈ ਅਤੇ ਉਹਨਾਂ ਮੈਨੂੰ ਅਤੇ ਸਾਡੀ ਟੀਮ ਨੂੰ ਐਪਰੀਸ਼ੀਏਟ ਕੀਤਾ। ਡਾਕਟਰ ਅਰਵਿੰਦ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਬਾਹਰਲੇ ਜਿਲ੍ਹਿਆਂ ਤੋਂ ਆਈ ਟੀਮ ਨੇ ਸਾਡੇ ਕੇਂਦਰ ਦੀ ਜਾਂਚ ਕੀਤੀ ਜਦ ਕਿ ਪਹਿਲਾਂ ਜ਼ਿਲ੍ਹੇ ਦੇ ਸਿਵਲ ਸਰਜਨ ਪੱਧਰ ਤੇ ਹੀ ਟੀਮਾਂ ਚੈਕਿੰਗ ਕਰਦੀਆਂ ਰਹੀਆਂ ਹਨ।
ਮੈਡੀਕਲ ਅਫਸਰ ਡਾਕਟਰ ਅਰਵਿੰਦ ਗੋਲ ਨੇ ਕਿਹਾ ਕਿ ਜਦੋਂ ਜਾਂਚ ਟੀਮ ਓਟ ਸੈਂਟਰ ਦੇ ਬਾਹਰ ਲਾਈਨਾਂ ਵਿੱਚ ਖੜੇ ਗੋਲੀ ਖਾਣ ਵਾਲੇ ਮਰੀਜ਼ਾਂ ਕੋਲੇ ਪਹੁੰਚੇ। ਤਾਂ ਉਹਨਾਂ ਇਹਨਾਂ ਮਰੀਜ਼ਾਂ ਨਾਲ ਗੱਲ ਕੀਤੀ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਦਵਾਈ ਸਮੇਂ ਸਿਰ ਮਿਲ ਰਹੀ ਹੈ ਦਵਾਈ ਲੈਣ ਨੂੰ ਕਿੰਨਾ ਸਮਾਂ ਲੱਗਦਾ ਹੈ ਇਥੋਂ ਤੱਕ ਕਿ ਟੀਮ ਨੇ ਮੁਲਾਜ਼ਮਾ ਦੇ ਬਿਹੇਵੀਅਰ ਬਾਰੇ ਵੀ ਮਰੀਜ਼ਾਂ ਕੋਲੋਂ ਪੁੱਛਿਆ ਲੈਣ ਆਏ ਮਰੀਜ਼ਾਂ ਨੇ ਜਾਂਚ ਕਰਨ ਪਹੁੰਚੀ ਕਮੇਟੀ ਦੇ ਹਰ ਸਵਾਲ ਦਾ ਜਵਾਬ ਸੰਚਾਰੂ ਢੰਗ ਨਾਲ ਦਿੱਤਾ ਅਤੇ ਉਹਨਾਂ ਕਿਹਾ ਕਿ ਸਾਨੂੰ ਦਵਾਈ ਲੈਣ ਵਿੱਚ ਦੋ ਤੋਂ ਤਿੰਨ ਮਿੰਟ ਲੱਗਦੇ ਹਨ ਅਤੇ ਮੁਲਾਜ਼ਮਾਂ ਦਾ ਵਿਵਹਾਰ ਵੀ ਸਾਡੇ ਨਾਲ ਵਧੀਆ ਹੈ।