ਸੁਖਦੇਵ ਗਰਗ, ਜਗਰਾਓਂ

ਨਵਾਂ ਸ੍ਰੀ ਕਿ੍ਸ਼ਨਾ ਮੰਦਰ ਵਿਖੇ ਲੋਕ ਸੇਵਾ ਸੁਸਾਇਟੀ ਵੱਲੋਂ ਐਤਵਾਰ ਨੂੰ ਲਗਾਏ ਮਹਾਂ ਕੈਂਪ ਦਾ 931 ਮਰੀਜ਼ਾਂ ਨੇ ਲਾਹਾ ਲਿਆ। ਸਵ. ਸੱਤਿਆਵਤੀ ਕਤਿਆਲ ਤੇ ਸਵ. ਬਲਵੀਰ ਚੰਦ ਕਤਿਆਲ ਦੀ ਯਾਦ 'ਚ ਰਾਜੇਸ਼ ਕਤਿਆਲ ਤੇ ਰਾਮੇਸ਼ ਕਤਿਆਲ ਸੱਤਿਅਮ ਜਿਊਲਰਜ਼ ਦੇ ਸਹਿਯੋਗ ਲਾਏ ਮਹਾਂ ਕੈਂਪ ਵਿਚ ਅੱਖਾਂ, ਹੱਡੀਆਂ, ਫਿਜ਼ੀਓਥਰੈਪੀ ਤੇ ਸ਼ੂਗਰ ਦੇ ਮਰੀਜ਼ਾਂ ਦੀ ਜਾਂਚ ਸਮੇਤ ਖ਼ੂਨਦਾਨ ਕੈਂਪ ਲਗਾਇਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਲਾਕੇਸ਼ ਟੰਡਨ, ਸੈਕਟਰੀ ਚਰਨਜੀਤ ਸਿੰਘ ਭੰਡਾਰੀ, ਕੈਸ਼ੀਅਰ ਕੰਵਲ ਕੱਕੜ, ਪ੍ਰਰੋਜੈਕਟ ਚੇਅਰਮੈਨ ਮਨੋਜ ਗਰਗ ਤੇ ਪ੍ਰਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ ਦੀ ਅਗਵਾਈ ਹੇਠ ਲਾਏ ਕੈਪ ਦਾ ਰਾਜੇਸ਼ ਕਤਿਆਲ ਤੇ ਰਮੇਸ਼ ਕਤਿਆਲ ਨੇ ਉੁਦਘਾਟਨ ਕਰਦਿਆਂ ਸੁਸਾਇਟੀ ਨੰੂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੁਸਾਇਟੀ ਵੱਲੋਂ ਖ਼ੂਨ ਦਾਨ ਵਾਲੇ ਵਿਅਕਤੀਆਂ ਸਮੇਤ ਕਤਿਆਲ ਪਰਿਵਾਰ ਤੇ ਡਾਕਟਰਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਪੀਆਰਓ ਕੁਲਭੂਸ਼ਨ ਗੁਪਤਾ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਿਢੱਲੋਂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਮਲਹੋਤਰਾ, ਬਲਾਕ ਪ੍ਰਧਾਨ ਕਾਂਗਰਸ ਫੀਨਾ ਸੱਭਰਵਾਲ, ਮਨੀਸ਼ ਕਪੂਰ, ਸੌਰਵ ਕਤਿਆਲ, ਰਾਕੇਸ਼ ਖੁੱਲਰ, ਕੁਨਾਲ ਖੁੱਲਰ, ਐੱਮਸੀ ਅੰਕੁਸ਼ ਧੀਰ, ਜਗਦੀਸ਼ ਓਹਰੀ, ਘਣਸ਼ਿਆਮ ਪਟਵਾਰੀ ਸਿੱਧਵਾਂ ਬੇਟ, ਕੈਪਟਨ ਨਰੇਸ਼ ਵਰਮਾ, ਐਡਵੋਕੇਟ ਵਿਵੇਕ ਭਾਰਦਵਾਜ, ਸੁਮਿਤ ਸ਼ਾਸਤਰੀ, ਮੋਤੀ ਲਾਲ, ਨੀਰਜ ਮਿੱਤਲ, ਰਾਜਿੰਦਰ ਕੁਮਾਰ ਗੋਇਲ, ਡਾ. ਭਾਰਤ ਭੂਸ਼ਨ ਬਾਂਸਲ, ਨਰੇਸ਼ ਸ਼ਰਮਾ, ਦੀਪਕ ਸੇਠੀ, ਮੁਕੇਸ਼ ਗੁਪਤਾ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ, ਰਾਕੇਸ਼ ਸਿੰਗਲਾ, ਸਰਜੀਵਨ ਗੁਪਤਾ, ਇਕਬਾਲ ਸਿੰਘ ਕਟਾਰੀਆ, ਵਿਨੋਦ ਬਾਂਸਲ, ਜੀਵਨ ਗਰਗ, ਮਨੀ ਕਾਂਤ ਜੈਨ, ਰਾਜੀਵ ਗੋਇਲ, ਵਿਨੋਦ ਜੈਨ, ਸੰਜੂ ਬਾਂਸਲ, ਮਦਨ ਲਾਲ ਅਰੋੜਾ, ਸੰਜੇ ਬਾਂਸਲ, ਮਨੋਹਰ ਸਿੰਘ ਟੱਕਰ, ਐਡਵੋਕੇਟ ਸੁਰਿੰਦਰਪਾਲ ਸਿੰਘ ਗਿੰਦਰਾ, ਅਮਿਤ ਅਰੋੜਾ, ਪ੍ਰਸ਼ੋਤਮ ਅਗਰਵਾਲ, ਜਸਵੰਤ ਸਿੰਘ, ਵਿਸ਼ਾਲ ਗੋਇਲ, ਸੰਜੀਵ ਸਿੰਗਲਾ, ਮੰਜੂ ਜੈਨ, ਰਾਜਿੰਦਰ ਜੈਨ ਸਮੇਤ ਸੁਸਾਇਟੀ ਮੈਂਬਰ ਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ। ਕੈਂਪ ਵਿਚ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਮੁਫ਼ਤ ਦਿੱਤੀਆਂ ਗਈਆਂ।

350 ਮਰੀਜ਼ਾਂ ਦੀ ਅੱਖਾਂ ਦੀ ਹੋਈ ਜਾਂਚ

ਮਹਾਂ ਕੈਂਪ ਵਿੱਚ ਸ਼ੰਕਰਾ ਹਸਪਤਾਲ ਲੁਧਿਆਣਾ ਦੇ ਡਾ. ਪ੍ਰਤੀਤ ਕੁਮਾਰ, ਅੰਮਿ੍ਤਪਾਲ ਸਿੰਘ ਤੇ ਅਮਰਿੰਦਰ ਸਿੰਘ ਦੀ ਟੀਮ ਨੇ 350 ਮਰੀਜ਼ਾਂ ਦੀਆਂ ਅੱਖਾਂ ਦੇ ਚੈੱਕਅੱਪ ਕਰਨ ਮਗਰੋਂ ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੀਆਂ ਅੱਖਾਂ ਦੇ ਚਿੱਟੇ ਮੋਤੀਏ ਦੇ ਆਪ੍ਰਰੇਸ਼ਨ ਸ਼ੰਕਰਾ ਹਸਪਤਾਲ ਲੁਧਿਆਣਾ ਵਿਖੇ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਏ ਜਾਣਗੇ। ਕੈਂਪ ਵਿਚ 51 ਲੋਕਾਂ ਵੱਲੋਂ ਜਿਨ੍ਹਾਂ ਵਿਚ ਅੌਰਤਾਂ ਸ਼ਾਮਲ ਸਨ, ਵੱਲੋਂ ਖੂਨਦਾਨ ਕੀਤਾ ਗਿਆ। ਡਾ. ਸ਼ੇਖਰ ਸਿੰਗਲ ਡੀਐੱਮਸੀ ਲੁਧਿਆਣਾ ਦੀ ਟੀਮ ਵੱਲੋਂ ਹੱਡੀਆਂ, ਗੋਡੇ ਅਤੇ ਚੂਲੇ ਦੇ 175 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ।