---

22ਕੇਐਚਏ-3ਪੀ

ਕੈਪਸ਼ਨ- ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਾਲ ਹੁੰਡਈ ਦੇ ਐੱਮਡੀ ਸ਼ਮਿੰਦਰ ਸਿੰਘ ਮਿੰਟੂ।

---

ਪੱਤਰ ਪ੍ਰਰੇਰਕ, ਖੰਨਾ : ਪਾਲ ਹੁੰਡਈ ਦੇ ਵੱਲੋਂ ਸੋਮਵਾਰ ਨੂੰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ 'ਚ ਮੈਗਾ ਕੈਂਪ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਹੁੰਡਈ ਦੀ ਸਾਰੇ ਕਾਰਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ। ਇਸਦੇ ਨਾਲ ਹੀ ਗ੍ਰਾਹਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਇੱਕ ਮੈਡੀਕਲ ਚੈਕਅੱਪ ਕੈਂਪ ਦਾ ਵੀ ਪ੍ਰਬੰਧ ਕੀਤਾ ਗਿਆ। ਕੈਂਪ ਦੇ ਦੌਰਾਨ ਹੁੰਡਈ ਦੀ ਨਵੀਂ ਤੇ ਪੁਰਾਣੀ ਕਾਰਾਂ ਦੀ ਵੇਜ਼ੁਲੇਸ਼ਨ ਦੀ ਸਹੂਲਤ ਵੀ ਦਿੱਤੀ ਗਈ। ਕੈਂਪ ਦਾ ਉਦਘਾਟਨ ਪਾਲ ਹੁੰਡਈ ਦੇ ਐੱਮਡੀ ਸ਼ਮਿੰਦਰ ਸਿੰਘ ਮਿੰਟੂ ਨੇ ਕੀਤਾ। ਇਸ ਦੌਰਾਨ ਡਾ. ਵਿਨੋਦ ਸੂਦ ਹੁੰਡਈ ਦੇ ਰੀਜ਼ਨਲ ਪਾਰਟਸ ਐਂਡ ਸਰਵਿਸ ਹੈੱਡ ਅਮਿਤ ਸ਼ਰਮਾ, ਟੇਰੇਟਰੀ ਪਾਰਟਸ ਐਂਡ ਸਰਨਿਸ ਹੈੱਡ ਜਤਿੰਦਰ ਖੇੜਾ, ਸਰਨਿਸ ਮੈਨੇਜਰ ਵਿਕਰਮ ਵਰਮਾ, ਸ਼ੋਰੂਮ ਮੈਨੇਜਰ ਜਸਪ੍ਰਰੀਤ ਸਿੰਘ, ਅਨਵਰ, ਹੇਮੰਤ ਕੁਮਾਰ, ਜਸਪ੍ਰਰੀਤ, ਜੋਧਵੀਰ, ਸਤਨਾਮ ਵੀ ਮੌਜੂਦ ਰਹੇ। ਐੱਮਡੀ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਪਾਲ ਹੁੰਡਈ ਵੱਲੋਂ 31 ਜੁਲਾਈ ਤੱਕ ਮਾਨਸੂਨ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ 'ਚ ਕਾਰਾਂ ਦੀ ਫਰੀ ਜਾਂਚ ਦੇ ਨਾਲ ਸਪੇਅਰ ਪਾਰਟਸ 'ਤੇ 10 ਫੀਸਦੀ, ਲੇਬਰ 'ਤੇ 20 ਤੋਂ 50 ਫੀਸਦੀ ਤਕ ਛੋਟ ਦਿੱਤੀ ਜਾਵੇਗੀ।