ਸਟਾਫ ਰਿਪੋਰਟਰ, ਖੰਨਾ : ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਸ਼ੁੱਕਰਵਾਰ ਡੀਪੀਆਈ, ਪੰਜਾਬ ਹਰਿੰਦਰ ਕੌਰ ਨਾਲ ਮੀਟਿੰਗ ਹੋਈ, ਜਿਸ 'ਚ ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ 'ਚ ਸਿੱਧੀ ਭਰਤੀ/ਪਰਮੋਸ਼ਨਾਂ ਰਾਹੀਂ ਪਦ ਉੱਨਤ ਕਰਮਚਾਰੀਆਂ 'ਤੇ ਲਗਾਇਆ ਵਿਭਾਗੀ ਟੈਸਟ ਹਟਾਉਣ, ਪਰਮੋਸ਼ਨਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ

ਗਿਆ। ਯੂਨੀਅਨ ਆਗੂ ਨੂੰ ਡੀਪੀਆਈ ਹਰਿੰਦਰ ਕੌਰ ਨੇ ਦੱਸਿਆ ਕਿ ਵਿਭਾਗੀ ਟੈਸਟ ਰੱਦ ਕਰਨ ਲਈ ਉੱਚ ਅਧਿਕਾਰੀਆਂ ਨਾਲ ਲਗਾਤਾਰ ਵਿਭਾਗ ਵੱਲੋਂ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਟੈਸਟ ਰੱਦ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਿਆ ਹੈ। ਅਧਿਆਪਕਾਂ ਦਾ ਕਿਸੇ ਪ੍ਰਕਾਰ ਦਾ ਵਿੱਤੀ ਨੁਕਸਾਨ ਨਹੀ ਹੋਣ ਦਿੱਤਾ ਜਾਵੇਗਾ। ਇਸ ਸਬੰਧੀ ਡੀਈਓ ਦਫਤਰਾਂ ਨੂੰ ਜਲਦ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਸੀਐੱਚਟੀ, ਐੱਚਟੀ ਤੇ ਮਾਸਟਰ ਕੇਡਰ ਦੀਆਂ ਪਰਮੋਸ਼ਨਾਂ ਇਕ ਮਹੀਨੇ 'ਚ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਸਤਵੀਰ ਸਿੰਘ ਰੌਣੀ, ਮਨੋਜ ਘਈ ਪਟਿਆਲਾ, ਸੁਖਦੇਵ ਸਿੰਘ ਬੈਨੀਪਾਲ, ਜਗਰੂਪ ਸਿੰਘ ਿਢੱਲੋਂ, ਅਵਤਾਰ ਸਿੰਘ ਮਾਨ ਹਾਜ਼ਰ ਸਨ।