ਪੱਤਰ ਪ੍ਰਰੇਰਕ, ਖੰਨਾ : ਐਤਵਾਰ ਨੂੰ ਲੋਕ ਇਨਸਾਫ ਪਾਰਟੀ ਭੱਟੀਆਂ ਦੇ ਦਫਤਰ 'ਚ ਐਡਵੋਕੇਟ ਸਰਬਜੀਤ ਸਿੰਘ ਕੰਗ ਦੀ ਅਗਵਾਈ 'ਚ ਬੈਠਕ ਕੀਤੀ ਗਈ। ਜਿਸ 'ਚ ਕੌਂਸਲ ਚੋਣਾਂ ਦੌਰਾਨ ਰਹੀਆਂ ਕਮੀਆਂ ਤੋਂ ਸਬਕ ਲੈ ਕੇ ਭਵਿੱਖ 'ਚ ਸੁਧਾਰ ਕਰਨ ਲਈ ਰਣਨੀਤੀ ਬਣਾਈ ਗਈ। ਸਰਬਜੀਤ ਸਿੰਘ ਕੰਗ ਨੇ ਕਿਹਾ ਕਿ ਸਮਾਜ 'ਚ ਵੱਧ ਰਹੀਆਂ ਕੁਰੀਤੀਆਂ ਜਿਵੇਂ ਕਿ ਨਸ਼ਾ, ਭਿ੍ਸ਼ਟਾਚਾਰ, ਬੇਰੋਜ਼ਗਾਰੀ ਤੇ ਆਮ ਇਨਸਾਨ ਦੀ ਹੋ ਰਹੀ ਲੁੱਟ ਨੂੰ ਠੱਲ੍ਹ ਪਾਉਣ ਲਈ ਪਿੰਡ ਤੇ ਵਾਰਡਾਂ ਦੀਆਂ ਕਮੇਟੀਆਂ ਦਾ ਗਠਨ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਮੌਕੇ ਅਵਤਾਰ ਸਿੰਘ ਭੁਮੱਦੀ, ਭੁਪਿੰਦਰ ਸਿੰਘ ਸਰਾਂ, ਰਘਬੀਰ ਸਿੰਘ ਬਿੱਟੂ, ਹਰਜਿੰਦਰ ਸਿੰਘ ਇਕੋਲਾਹੀ, ਰਾਮ ਸਿੰਘ ਛੋਟਾ ਖੰਨਾ, ਰਾਜਾ ਭੁੱਲਰ, ਮੈਨਰੋ, ਮਨੀ ਭੱਟੀਆਂ, ਗੱਗੂ ਭੱਟੀਆਂ, ਸਤਵੰਤ ਸਿੰਘ ਤੁਰਮਰੀ, ਅਕਸ਼ੈ ਨਸਰਾਲੀ, ਮਨੀ ਅੌਜਲਾ, ਹਰਮਨਪ੍ਰਰੀਤ ਸਿੰਘ, ਸੰਦੀਪ ਸਿੰਘ, ਬਿੰਦਰ ਛੋਟਾ ਖੰਨਾ, ਬਲਤੇਜ ਸਿੰਘ, ਜੱਗੀ ਹਰਗਣਾ, ਸੈਮ ਠਾਕਰ, ਜਗਜੀਤ ਸਿੰਘ, ਪਰਮਜੀਤ ਸਿੰਘ, ਮਨੀ ਬਾਹੋਂ ਮਾਜਰਾ, ਰਣਜੀਤ ਸਿੰਘ, ਨਵਦੀਪ ਸਿੰਘ, ਅਮਨਦੀਪ ਸਿੰਘ, ਬਲਵੰਤ ਸਿੰਘ, ਰਵੀ ਬਘੌਰ, ਸੁਰਜੀਤ ਸਿੰਘ ਫੌਜੀ ਆਦਿ ਹਾਜ਼ਰ ਸਨ।