ਸੰਜੀਵ ਗੁਪਤਾ, ਜਗਰਾਓਂ : ਸਥਾਨਕ ਆੜ੍ਹਤੀ ਐਸੋਸੀਏਸ਼ਨ ਦੀ ਝੋਨੇ ਦੇ ਸੀਜਨ ਨੂੰ ਲੈ ਕੇ ਮੀਟਿੰਗ ਹੋਈ। ਚੇਅਰਮੈਨ ਸੁਰਜੀਤ ਸਿੰਘ ਕਲੇਰ ਤੇ ਪ੍ਰਧਾਨ ਘਨ੍ਹਈਆ ਗੁਪਤਾ ਬਾਂਕਾ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਝੋਨੇ ਦੀ ਆਮਦ, ਬਾਰਦਾਨਾ, ਕਿਸਾਨਾਂ ਲਈ ਪ੍ਰਬੰਧ, ਲਿਫਟਿੰਗ ਤੇ ਹੋਰ ਮੁੱਦਿਆਂ ਨੂੰ ਲੈ ਕੇ ਮੈਂਬਰਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ।

ਇਸ ਮੀਟਿੰਗ 'ਚ ਸਮੂਹ ਐਸੋਸੀਏਸ਼ਨ ਵੱਲੋਂ ਕਿਸਾਨਾਂ ਨੂੰ ਮੰਡੀ 'ਚ ਸੁੱਕਾ ਝੋਨਾ ਲੈ ਕੇ ਆਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਮੰਡੀ 'ਚ ਵੱਧ ਨਮੀ ਵਾਲੇ ਝੋਨੇ ਦੀ ਆਮਦ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਤਾਂ ਆਉਣ ਵਾਲੇ ਦਿਨਾਂ 'ਚ ਝੋਨੇ ਦੇ ਸੀਜਨ 'ਚ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਤੜਕਸਾਰ ਤੇ ਸ਼ਾਮ ਪੈਂਦਿਆਂ ਹੀ ਖੇਤਾਂ 'ਚ ਕੰਬਾਈਨਾਂ ਰਾਹੀਂ ਝੋਨੇ ਦੀ ਕਟਾਈ ਨਾ ਕਰਵਾਉਣ। ਇਸ ਨਾਲ ਉਨ੍ਹਾਂ ਨੂੰ ਵੀ ਵੱਡੀ ਪਰੇਸ਼ਾਨੀ ਆਵੇਗੀ। ਇਸ ਤੋਂ ਇਲਾਵਾ ਆੜ੍ਹਤੀਆ ਨੇ ਝੋਨੇ ਦੇ ਸ਼ੁਰੂਆਤੀ ਸੀਜਨ 'ਚ ਬਾਰਦਾਨੇ ਦੀ ਸਮਰਥਾ ਅਨੁਸਾਰ ਉਪਲਬਧਤਾ ਤੇ ਲਿਫਟਿੰਗ ਸ਼ੁਰੂ ਹੋਣ ਤੇ ਖੁਸ਼ੀ ਪ੍ਰਗਟਾਉਂਦਿਆਂ ਪੂਰੇ ਸੀਜਨ ਦੌਰਾਨ ਅਜਿਹਾ ਪ੍ਰਬੰਧ ਬਣਿਆ ਰਹੇ ਲਈ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧਾਂ ਦੀ ਅਪੀਲ ਕੀਤੀ।

ਪ੍ਰਧਾਨ ਘਨ੍ਹਈਆ ਗੁਪਤਾ ਬਾਂਕਾ ਨੇ ਕਿਹਾ ਆੜ੍ਹਤੀਆ ਐਸੋਸੀਏਸ਼ਨ ਜਗਰਾਓਂ ਸਮੇਤ ਉਪ ਮੰਡੀਆਂ 'ਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੇ ਉਨ੍ਹਾਂ ਦਾ ਦਾਣਾ ਦਾਣਾ ਮੰਡੀ ਆਉਂਦੇ ਹੀ ਖਰੀਦਿਆ ਜਾਵੇ, ਲਈ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਅੰਮਿ੍ਤ ਲਾਲ ਮਿੱਤਲ, ਜਨਰਲ ਸਕੱਤਰ ਤੇਜਿੰਦਰ ਸਿੰਘ ਚਚਰਾੜੀ, ਮੀਤ ਪ੍ਰਧਾਨ ਰਿਪਨ ਝਾਂਜੀ, ਬਲਰਾਜ ਸਿੰਘ ਖਹਿਰਾ, ਰਜੇਸ ਕੁਮਾਰ, ਦਰਸ਼ਨ ਕੁਮਾਰ, ਨਵੀਨ ਨੰਨੂ ਸਿੰਗਲਾ, ਖਜਾਨਚੀ ਜਗਜੀਤ ਸਿੰਘ ਸਿੱਧੂ, ਜਸਪਾਲ ਸਿੰਘ, ਮਨੋਹਰ ਲਾਲ, ਬਲਵਿੰਦਰ ਗਰੇਵਾਲ, ਨੀਰਜ਼ ਬਾਂਸਲ, ਜਗਪਾਲ ਸਿੰਘ, ਬੂਟਾ ਸਿੰਘ ਗਰੇਵਾਲ, ਸੁਰਿੰਦਰ ਮੈਣੀ, ਅਰੁਣ ਕੋਹਲੀ ਤੇ ਸਤਪਾਲ ਹਾਜ਼ਰ ਸਨ।