ਸੁਖਦੇਵ ਗਰਗ, ਜਗਰਾਓਂ

ਪੰਜਾਬ ਸਰਕਾਰ ਵੱਲੋਂ ਮੈਡੀਕਲ ਵਿਦਿਆਰਥੀਆਂ ਦੀ ਫ਼ੀਸ ਵਿਚ ਕੀਤੇ ਵਾਧੇ ਖ਼ਿਲਾਫ਼ ਬੇਜ਼ਮੀਨੇ ਕਿਸਾਨ ਮਜ਼ਦੂਰ ਕਰਜ਼ਾ ਮੁਕਤੀ ਮੋਰਚੇ ਨੇ ਆਵਾਜ਼ ਬੁਲੰਦ ਕਰਦਿਆਂ ਮੁੱਖ ਮੰਤਰੀ ਨੰੂ ਮੰਗ ਪੱਤਰ ਭੇਜ ਕੇ ਇਸ ਨੰੂ ਵਾਪਸ ਲੈਣ ਦੀ ਮੰਗ ਕੀਤੀ। ਮੰਗਲਵਾਰ ਨੰੂ ਮੋਰਚੇ ਦੇ ਆਗੂਆਂ ਨੇ ਜਗਰਾਓਂ ਦੇ ਐੱਸਡੀਐੱਮ ਡਾ: ਬਲਜਿੰਦਰ ਸਿੰਘ ਿਢੱਲੋਂ ਨੰੂ ਮੁੱਖ ਮੰਤਰੀ ਦੇ ਨਾਮ ਲਿਖਿਆ ਮੰਗ ਪੱਤਰ ਦਿੱਤਾ। ਇਸ ਮੌਕੇ ਮੋਰਚੇ ਦੇ ਆਗੂ ਸਤਪਾਲ ਸਿੰਘ ਦੇਹੜਕਾ ਅਤੇ ਪ੍ਰਰੋਫ਼ੈਸਰ ਕਰਮ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਦੇਸ਼ ਵਿਚ ਪਹਿਲਾਂ ਹੀ ਡਾਕਟਰਾਂ ਦੀ ਗਿਣਤੀ ਪ੍ਰਤੀ ਵਿਅਕਤੀ ਘੱਟ ਹੈ ਅਤੇ ਉੱਪਰੋਂ ਸਰਕਾਰ ਵੱਲੋਂ ਮੈਡੀਕਲ ਵਿਦਿਆਰਥੀਆਂ ਦੀ ਫ਼ੀਸ ਵਿਚ 70 ਫ਼ੀਸਦੀ ਵਾਧਾ ਕਰਕੇ ਜਿੱਥੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਲਈ ਡਾਕਟਰੀ ਦੀ ਪੜ੍ਹਾਈ ਦੂਰ ਕੀਤੀ ਉੱਥੇ 10-12 ਏਕੜ ਵਾਲੇ ਕਿਸਾਨ ਅਤੇ 60 ਹਜ਼ਾਰ ਦੀ ਨੌਕਰੀ ਵਾਲੇ ਸਰਕਾਰੀ ਮੁਲਾਜ਼ਮ ਇਹਨੀਂ ਮੋਟੀ ਰਕਮ ਕਿਵੇਂ ਅਦਾ ਕਰ ਸਕੇਗਾ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੇ ਹਾਲਤਾਂ ਨੰੂ ਸਮਝਦੇ ਹੋਏ ਸਰਕਾਰ ਵੱਲੋਂ ਵਧਾਈਆਂ ਫ਼ੀਸਾਂ ਤੁਰੰਤ ਵਾਪਸ ਲੈਣੀਆਂ ਚਾਹੀਦੀ ਹਨ। ਇਸ ਮੌਕੇ ਡਾਕਟਰ ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਿੰਦਰ ਸਿੰਘ ਧੀਰਾ, ਹਰਿੰਦਰ ਪਾਲ ਸਿੰਘ ਮਣਕੂ ਵੀ ਹਾਜ਼ਰ ਸਨ।