ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸਰਬੱਤ ਦਾ ਭਲਾ ਕਲੱਬ ਸਿਹੌੜਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪਹਿਲਵਾਨ ਸੋਨੀ ਸਿਹੌੜਾ ਵੱਲੋਂ ਕੀਤਾ ਗਿਆ। ਡਾ. ਅਮਿ੍ਰਤਪਾਲ ਸਿੰਘ ਤੇ ਭਗਤ ਸਿੰਘ ਮਿੰਟੂ ਵੱਲੋਂ ਜਰਨਲ ਬਿਮਾਰੀਆਂ ਤੇ ਡਾ. ਰਾਮਦਿਆਲ ਸਿੰਘ ਵੱਲੋਂ ਡੈਂਟਲ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਤੇ ਡਾ. ਹਰੀਸ਼ ਸ਼ਰਮਾ ਵੱਲੋਂ ਮਰੀਜ਼ਾਂ ਦੇ ਲੋੜ ਅਨੁਸਾਰ ਮੁਫ਼ਤ ਟੈਸਟ ਕੀਤੇ ਗਏ। ਕੈਂਪ ਦੌਰਾਨ ਲਗਭਗ 155 ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਨੂੰ ਲੋੜ ਅਨੁਸਾਰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਕਲੱਬ ਦੇ ਪ੍ਰਧਾਨ ਖੁਸ਼ਪ੍ਰੀਤ ਸਿੰਘ, ਮਾ. ਗੁਰਦੀਪ ਸਿੰਘ, ਗੁਰੀ ਸਿਹੌੜਾ, ਡਾ. ਪਰਮਿੰਦਰ ਸਿੰਘ, ਰਣਜੀਤ ਸਿੰਘ ਸੇਠੀ, ਅਮਰਜੀਤ ਸਿੰਘ, ਪੱਪਾ ਮਾਨ, ਕੁਲਦੀਪ ਸਿੰਘ, ਸੰਦੀਪ ਸਿੰਘ ਸੋਨੀ, ਸੁਰਜੀਤ ਸਿੰਘ, ਗੱਗੀ ਬਾਬਾ, ਖੁਸ਼ਦੀਪ ਸਿੰਘ, ਲਖਵੀਰ ਸਿੰਘ ਆਦਿ ਕਲੱਬ ਮੈਂਬਰਾਂ ਵੱਲੋਂ ਮਰੀਜ਼ਾਂ ਲਈ ਸੁਚੱਜੇ ਪ੍ਰਬੰਧ ਕੀਤੇ ਗਏ।