ਸੁਖਦੇਵ ਗਰਗ, ਕੁਲਵਿੰਦਰ ਵਿਰਦੀ, ਜਗਰਾਓਂ/ਸਿੱਧਵਾਂ ਬੇਟ

ਜਗਰਾਓਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਐਤਵਾਰ ਨੂੰ ਸਿੱਧਵਾਂ ਬੇਟ ਦੇ ਸ੍ਰੀ ਦੁਰਗਾ ਮਾਤਾ ਮੰਦਰ ਵਿਖੇ ਲਗਾਏ ਕੈਂਪ ਵਿਚ 241 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਉਪਰੰਤ 91 ਮਰੀਜ਼ਾਂ ਦੀ ਅਪਰੇਸ਼ਨ ਲਈ ਚੋਣ ਹੋਈ ਅਤੇ 95 ਮਰੀਜ਼ਾਂ ਦਾ ਕੋਰੋਨਾ ਟੈੱਸਟ ਹੋਇਆ।

ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਸਵਰਗਵਾਸੀ ਸ਼ਕੁੰਤਲਾ ਦੇਵੀ ਦੀ ਯਾਦ 'ਚ ਰਿਟਾਇਰਡ ਕਾਨੰੂਗੋ ਬਿਕਰਮਜੀਤ ਢੰਡ ਦੇ ਪਰਿਵਾਰ ਦੇ ਭਰਪੂਰ ਯੋਗਦਾਨ ਸਦਕਾ ਲਗਾਏ ਕੈਂਪ ਦਾ ਬਾਬਾ ਅਰਵਿੰਦਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਉਦਘਾਟਨ ਕਰਦਿਆਂ ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਅਨੇਕਾਂ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਆਪਣੇ ਪਰਿਵਾਰ ਵੱਲੋਂ ਸੁਸਾਇਟੀ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਕੈਂਪ 'ਚ ਸ਼ੰਕਰਾ ਹਸਪਤਾਲ ਮੁੱਲਾਂਪੁਰ ਦੇ ਡਾ: ਮਨਮੀਤ ਸਿੰਘ ਦੀ ਟੀਮ ਵੱਲੋਂ ਚਿੱਟੇ ਮੋਤੀਏ ਵਾਲੇ 241 ਮਰੀਜ਼ਾਂ ਦਾ ਚੈੱਕਅਪ ਕਰਦਿਆਂ 91 ਮਰੀਜ਼ਾਂ ਦੀ ਚੋਣ ਕੀਤੀ ਜਿਹਨਾਂ ਦੇ ਅਪਰੇਸ਼ਨ ਹਸਪਤਾਲ ਵਿਖੇ ਮੁਫ਼ਤ ਕਰਵਾਏ ਜਾਣਗੇ। ਕੈਂਪ ਵਿਚ ਸਿਵਲ ਹਸਪਤਾਲ ਸਿੱਧਵਾਂ ਬੇਟ ਦੀ ਟੀਮ ਵੱਲੋਂ 95 ਵਿਅਕਤੀਆਂ ਦੇ ਕੋਰੋਨਾ ਟੈੱਸਟ ਵੀ ਕੀਤੇ ਗਏ। ਇਸ ਮੌਕੇ ਪੀਆਰਓ ਮਨੋਜ ਗਰਗ, ਚਰਨਜੀਤ ਭੰਡਾਰੀ, ਪ੍ਰਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੁਖਜਿੰਦਰ ਸਿੰਘ ਿਢੱਲੋਂ, ਮਨੋਹਰ ਸਿੰਘ ਟੱਕਰ, ਪ੍ਰਵੀਨ ਜੈਨ, ਕਪਿਲ ਸ਼ਰਮਾ, ਆਰ ਕੇ ਗੋਇਲ, ਅਸ਼ੋਕ ਢੰਡ, ਹਰੀ ਓਮ, ਪਰਮਜੀਤ ਸ਼ਰਮਾ, ਸੁਰੇਸ਼ ਗਰਗ, ਰਾਮੇਸ਼ ਘਈ, ਰਾਜਿੰਦਰ ਰੀਹਾਨ, ਸੱਜਣ ਕੁਮਾਰ, ਡਾ: ਰਾਮ ਪ੍ਰਤਾਪ ਗੁਪਤਾ, ਰਿਟਾਇਰਡ ਕਾਨੰੂਗੋ ਜਸਵੀਰ ਸਿੰਘ ਤੇ ਹਰਨੇਕ ਸਿੰਘ, ਗੁਰਜੀਤ ਸਿੰਘ ਕੈਲਪੁਰ, ਗੁਰਿੰਦਰ ਸਿੰਘ, ਮਨਿੰਦਰ ਸਿੰਘ ਮਨੀ, ਮਨਪ੍ਰਰੀਤ ਸਿੰਘ ਲੁਧਿਆਣਾ, ਭਗਵੰਤ ਸਿੰਘ, ਦਲੇਰ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ।