ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ

ਗੁਰੂੂ ਜੀ ਕਾ ਆਸਰਮ ਟਰੱਸਟ ਦਿੱਲੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਾਤਾ ਸੁਰਜੀਤ ਕੌਰ ਮੈਮੋਰੀਅਲ ਹਸਪਤਾਲ ਦੁੱਗਰੀ ਵਿਖੇ ਹਰ ਮਹੀਨੇ ਲੱਗਣ ਵਾਲੇ ਮੁਫ਼ਤ ਮੈਡੀਕਲ ਕੈਂਪ 'ਚ ਲਗਭਗ 600 ਮਰੀਜਾਂ ਨੇ ਪਹੰੁਚਕੇ ਸਿਹਤ ਸੁਵਿਧਾਵਾਂ ਦਾ ਪੂਰਨ ਲਾਭ ਲਿਆ। ਕੈਂਪ ਦੌਰਾਨ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰਾਂ, ਡਾ.ਵੀਪੀ ਗੋਇਲ, ਡਾ.ਕੇਐਸ ਖੁਰਾਣਾ, ਡਾ.ਗੁਰਪ੍ਰਰੀਤ ਸਿੰਘ ਦਿੱਲੀ, ਡਾ.ਕੁਲਵੀਰ ਸਿੰਘ, ਡਾ.ਗੁਰਵਿੰਦਰ ਸਿੰਘ ਮਾਲੇਰਕੋਟਲਾ, ਡਾ.ਰਾਕੇਸ਼ ਕੁਮਾਰ ਅਗਰਵਾਲ, ਡਾ.ਮਦਨ ਲਾਲ ਬਾਸੀ, ਡਾ.ਨਫ਼ਸਜੀਤ ਸਿੰਘ, ਡਾ.ਰੋਹਿਤ ਛਾਬੜਾ ਤੇ ਡਾ.ਦੀਪਕ ਗੋਇਲ ਨੇ ਪੁੱਜੇ 600 ਦੇ ਲਗਭਗ ਮਰੀਜਾਂ ਦਾ ਮੁਆਇਨਾ ਕੀਤਾ ਤੇ ਮੁਫਤ ਦਵਾਈਆਂ ਦਿੱਤੀਆਂ। ਇਸ ਦੌਰਾਨ ਇੱਕ ਮੋਬਾਇਲ ਮੈਡੀਕਲ ਵੈਨ ਦਾ ਉਦਘਾਟਨ ਕੀਤਾ ਗਿਆ, ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਘਰ ਘਰ ਸਿਹਤ ਸੁਵਿਧਾਵਾਂ ਪਹੰੁਚਾਉਣ ਦਾ ਉਪਰਾਲਾ ਕੀਤਾ ਜਾਵੇਗਾ। ਮਰੀਜਾਂ ਨੂੰ ਪ੍ਰਰੋਟੈਕਸ਼ਨ ਮਾਸ਼ਕ ਵੀ ਵੰਡੇ ਗਏ। ਜਿਕਰਯੋਗ ਹੈ ਕਿ ਪਿਛਲੇ 6 ਸਾਲਾਂ ਤੋਂ ਲਗਾਤਾਰ ਮਰੀਜਾਂ ਦੀ ਸੇਵਾ ਸੰਭਾਲ ਕਰ ਰਹੇ ਹਰ ਰੋਜ ਉਪਰੋਕਤ ਸਾਰੇ ਡਾਕਟਰ ਸਵੇਰੇ 9 ਤੋਂ 3 ਵਜੇ ਤੱਕ ਹਸਪਤਾਲ 'ਚ ਉਪਲਬਧ ਰਹਿਕੇ ਮਰੀਜਾਂ ਦਾ ਇਲਾਜ ਕਰਦੇ ਹਨ ਤੇ ਨੇੜਲੇ ਭਵਿੱਖ 'ਚ ਹਸਪਤਾਲ ਨੂੰ ਇਲਾਕਾ ਨਿਵਾਸੀਆਂ ਦੀ ਸੇਵਾ ਲਈ ਹੋਰ ਵੀ ਕਈ ਸੁਵਿਧਾਵਾਂ ਜੁੜਨ ਦੀ ਆਸ ਹੈ।