ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਸਮਾਜਸੇਵੀ ਵੇਰਕਾ ਮਿਲਕ ਸੁਸਾਇਟੀ ਮਲਕਪੁਰ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਮਲਕਪੁਰ ਤੇ ਸਮਾਜ ਸੇਵੀ ਮਨਪ੍ਰਰੀਤ ਸਿੰਘ ਯੂਕੇ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ ਸੁਰਜੀਤ ਕੌਰ ਮਲਕਪੁਰ ਪਤਨੀ ਲਾਲ ਸਿੰਘ ਬੈਨੀਪਾਲ ਅਚਨਚੇਤ ਸਵਰਗਵਾਸ ਹੋ ਗਏ। ਮਾਤਾ ਸੁਰਜੀਤ ਕੌਰ ਮਲਕਪੁਰ ਨਮਿਤ ਅੰਤਿਮ ਅਰਦਾਸ ਅੱਜ 7 ਫਰਵਰੀ, ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਤਕ ਸ੍ਰੀ ਗੁਰਦੁਆਰਾ ਸਾਹਿਬ ਮਲਕਪੁਰ, ਨੇੜੇ ਰੌਣੀ ਵਿਖੇ ਹੋਵੇਗੀ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਮਾਤਾ ਸੁਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।