ਪੱਤਰ ਪ੍ਰੇਰਕ, ਸਮਰਾਲਾ: ਕਿਸਾਨ ਅੰਦੋਲਨ ਪੂਰੇ ਜੋਰਾਂ ’ਤੇ ਚੱਲ ਰਿਹਾ ਹੈ, ਉਸੇ ਤਰਾਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਨੌਜਵਾਨਾਂ ’ਚ ਪੂਰਾ ਜੋਸ਼ ਹੈ। ਸਮਰਾਲਾ ’ਚ ਖਮਾਣੋਂ ਨੇੜਲੇ ਪਿੰਡ ਮਨੈਲੀ ਇੱਕ ਵਿਆਹੁਤਾ ਲਾੜਾ ਆਪਣੀ ਲਾੜੀ ਵਿਆਹੁਣ ਲਈ ਗੱਡੀ ’ਤੇ ਕਿਸਾਨੀ ਝੰਡੇ ਲਾ ਕੇ ਪਹੁੰਚਿਆ, ਜਿਸਦਾ ਬਰਾਤ ਵਲੋਂ ਵੀ ਭਰਵੇਂ ਢੰਗ ਨਾਲ ਸਵਾਗਤ ਕੀਤਾ ਗਿਆ।

ਲਾੜੇ ਜਗਰੂਪ ਸਿੰਘ ਧਾਰਨੀ ਨੇ ਦੱਸਿਆ ਕਿ ਅੱਜ ਦੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਹਮਸਫਰ ਨਵਨੀਤ ਕੌਰ ਨਾਲ ਸ਼ੁਰੂ ਹੋ ਰਹੀ ਹੈ, ਵਿਆਹ ਤੋਂ ਬਾਅਦ ਉਹ ਦੋਵੇਂ ਜਣੇ ਦਿੱਲੀ ਬਾਰਡਰ ’ਤੇ ਕਿਸਾਨੀ ਮੋਰਚੇ ’ਚ ਕੁਝ ਦਿਨ ਯੋਗਦਾਨ ਜ਼ਰੂਰ ਪਾ ਕੇ ਆਉਣਗੇ। ਲਾੜੇ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਹ ਤਿੰਨ ਚਾਰ ਵਾਰ ਸਿੰਘੂ ਬਾਰਡਰ ’ਤੇ ਆਪਣੇ ਸਾਥੀਆਂ ਸਮੇਤ ਕਈ ਦਿਨ ਹਾਜਰੀ ਲਗਾ ਕੇ ਆਇਆ ਹੈ, ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਕਿਸਾਨੀ ਮੋਰਚੇ ’ਚ ਜਰੂਰ ਲੈ ਕੇ ਜਾਵੇਗਾ।

ਕੇਂਦਰ ਦੀ ਸਰਕਾਰ ਵਲੋਂ ਜਬਰੀ ਥੋਪੇ ਇਹ ਕਾਲੇ ਕਾਨੂੰਨ ਦੇਸ਼ ਦੇ ਹਰ ਵਰਗ ਨੂੰ ਤਬਾਹ ਕਰ ਦੇਣਗੇ, ਇਸ ਲਈ ਉਹ ਇਨ੍ਹਾਂ ਕਾਲੇ ਕਾਨੂੰਨ ਜਰੂਰ ਰੱਦ ਕਰਵਾ ਕੇ ਰਹਿਣਗੇ। ਨਵੇਂ ਅੰਦਾਜ ’ਚ ਕਿਸਾਨੀ ਝੰਡਾ ਲੈ ਕੇ ਪਹੁੰਚੇ ਲਾੜੇ ਨੂੰ ਦੇਖਣ ਵਾਲਿਆਂ ’ਚ ਕਾਫੀ ਚਰਚਾ ਸੀ ਤੇ ਨੌਜਾਨ ਦੇ ਹੌਂਸਲੇ ਨੂੰ ਸਲਾਮ ਕਰ ਰਹੇ ਸਨ।

Posted By: Jagjit Singh