ਅਮਰਜੀਤ ਸਿੰਘ ਧੰਜਲ, ਰਾਏਕੋਟ : ਕੌਮੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਰਾਏਕੋਟ ਇਲਾਕੇ ਦੀਆਂ ਸਮੂਹ ਟਰੇਡ ਯੂਨੀਅਨਾਂ ਵੱਲੋਂ ਸਥਾਨਕ ਤਹਿਸੀਲ ਕੰਪਲੈਕਸ ਦੇ ਮੁੱਖ ਗੇਟ ਅੱਗੇ ਰੋਹ ਭਰਪੂਰ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਣ ਲਈ ਐੱਸਡੀਐੱਮ ਰਾਹੀਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕੇਂਦਰੀ ਕਮੇਟੀ ਸੀਟੂ ਆਗੂ ਜਤਿੰਦਰਪਾਲ ਸਿੰਘ ਅਤੇ ਸੂਬਾ ਸਕੱਤਰ ਕਾਮਰੇਡ ਦਲਜੀਤ ਗੋਰਾ ਨੇ ਦੋਸ਼ ਲਾਇਆ ਕਿ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ ਸੰਕਟ ਦੀ ਆੜ ਹੇਠ ਕੇਂਦਰੀ ਅਤੇ ਸੂਬਾ ਸਰਕਾਰ ਵੱਲੋਂ ਲੋਕ ਵਿਰੋਧੀ ਆਰਡੀਨੈਂਸ ਜਾਰੀ ਕੀਤੇ ਜਾ ਰਹੇ ਹਨ।

ਨਤੀਜੇ ਵਜੋਂ ਮਹਿੰਗਾਈ ਤੇਜ਼ੀ ਨਾਲ ਵੱਧ ਰਹੀ ਹੈ, ਕਰੀਬ 4 ਹਫਤਿਆਂ ਤੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਹੋਇਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ, ਹਰਜੀਤ ਸਿੰਘ, ਨਿਰਪਾਲ ਸਿੰਘ ਜਲਾਲਦੀਵਾਲ, ਚਰਨ ਸਿੰਘ ਨੂਰਪੁਰਾ, ਬਲਜੀਤ ਕੌਰ ਬਸਰਾਉਂ, ਚਮਕੌਰ ਸਿੰਘ ਬੱਸੀਆਂ, ਬਲਵਿੰਦਰ ਸਿੰਘ ਤਾਜਪੁਰ, ਬਿੱਲੂ ਖਾਂ ਜੌਹਲਾਂ, ਕੇਵਲ ਸਿੰਘ, ਹਰਦੇਵ ਸਿੰਘ ਧਾਲੀਆਂ ਬਸਪਾ ਆਗੂ ਆਦਿ ਹਾਜ਼ਰ ਸਨ।