ਕੁਲਵਿੰਦਰ ਸਿੰਘ ਰਾਏ, ਖੰਨਾ

ਖੰਨਾ ਦੇ ਅਮਲੋਹ ਰੋਡ ਸਥਿਤ ਵਾਰਡ 12 'ਚ ਸ਼ੁੱਕਰਵਾਰ ਨੂੰ ਕਾਂਗਰਸ ਨੂੰ ਝਟਕਾ ਲੱਗਾ। ਇੱਥੇ 10 ਪਰਿਵਾਰਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਭਾਜਪਾ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਹਰਪ੍ਰਰੀਤ ਨਕੜਾ ਦੀ ਅਗਵਾਈ 'ਚ ਸ਼ਾਮਲ ਹੋਏ ਪਰਿਵਾਰਾਂ ਨੇ ਭਾਜਪਾ ਦੀ ਮੈਂਬਰੀ ਹਾਸਲ ਕੀਤੀ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਟਿੰਕੂ ਤੇ ਮੰਡਲ ਪ੍ਰਧਾਨ ਅਨੂਪ ਸ਼ਰਮਾ ਨੇ ਪਾਰਟੀ 'ਚ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕੀਤਾ। ਭਾਜਪਾ ਓਬੀਸੀ ਮੋਰਚੇ ਦੇ ਪ੍ਰਦੇਸ਼ ਉਪ ਪ੍ਰਧਾਨ ਰਵਿੰਦਰ ਕੁਮਾਰ ਵੀ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਦੌਰਾਨ ਹਰਪ੍ਰਰੀਤ ਨਕੜਾ ਨੇ ਕਿਹਾ ਕਿ ਸਾਬਕਾ ਕੌਂਸਲਰ ਡਾ. ਸੋਮੇਸ਼ ਬੱਤਾ ਦੀ ਪ੍ਰਰੇਰਣਾ ਨਾਲ ਉਨ੍ਹਾਂ ਨੇ ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਕੇਂਦਰ ਦੀ ਮੋਦੀ ਸਰਕਾਰ ਸਾਰੇ ਵਰਗਾਂ ਦਾ ਪੂਰਾ ਖਿਆਲ ਰੱਖ ਰਹੀ ਹੈ। ਉਨ੍ਹਾਂ ਦੇ ਪਰਿਵਾਰ ਸ਼ੁਰੂ ਤੋਂ ਹੀ ਕਾਂਗਰਸ ਨਾਲ ਜੁੜੇ ਹੋਏ ਸਨ ਪਰ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਉਹ ਭਾਜਪਾ 'ਚ ਸ਼ਾਮਲ ਹੋ ਗਏ। ਇਨ੍ਹਾਂ 'ਚ ਗੁਰਮੀਤ ਨਕੜਾ, ਗੌਰਵ ਨਕੜਾ, ਪਰਵਿੰਦਰ ਨਕੜਾ, ਮੰਨਾ ਲਾਲ ਨਕੜਾ, ਸੋਹਨ ਲਾਲ, ਸੰਦੀਪ ਕੁਮਾਰ, ਸਤੀਸ਼ ਨਾਰੰਗ, ਰਾਜੂ, ਚਿਰਾਗ, ਓਮੀ ਨਾਰੰਗ, ਸੁਰਜੀਤ ਕੁਮਾਰ, ਮਨਦੀਪ ਕੁਮਾਰ, ਵਿਕਰਮ ਕੁਮਾਰ, ਰਾਜੂ, ਕਰਾਟੇ ਖਿਡਾਰੀ ਤਰੁਣ ਸ਼ਰਮਾ, ਮੋਨਿਕਾ, ਸੀਮਾ ਰਾਣੀ, ਪਰਵੇਸ਼ ਰਾਣੀ, ਪੂਜਾ ਰਾਣੀ, ਸੋਮਾ ਰਾਣੀ, ਪਿ੍ਰਆ, ਉਰਮਿਲਾ, ਡਿੰਪਲ, ਰੇਖਾ ਰਾਣੀ, ਪੂਨਮ, ਰਾਣੀ ਦੇਵੀ, ਗੀਤਾ ਸ਼ਾਮਿਲ ਹਨ।ਪਵਨ ਕੁਮਾਰ ਟਿੰਕੂ ਤੇ ਅਨੂਪ ਸ਼ਰਮਾ ਨੇ ਕਿਹਾ ਕਿ ਕਾਂਗਰਸ ਹੁਣ ਡੁੱਬਦਾ ਜਹਾਜ਼ ਹੈ। ਦੇਸ਼ 'ਚ ਕਾਂਗਰਸ ਪਹਿਲਾਂ ਹੀ ਖਤਮ ਹੋ ਚੁੱਕੀ ਹੈ। ਪੰਜਾਬ 'ਚ ਵੀ ਕਾਂਗਰਸ ਦੇ ਚਾਰ ਸਾਲ ਦੇ ਸ਼ਾਸਨ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ 'ਚ ਕਈ ਹੋਰ ਵੱਡੇ ਕਾਂਗਰਸ ਤੇ ਹੋਰਨਾਂ ਦਲਾਂ ਦੇ ਆਗੂ ਭਾਜਪਾ 'ਚ ਸ਼ਾਮਲ ਹੋਣਗੇ। ਇਸ ਮੌਕੇ ਓਬੀਸੀ ਮੋਰਚੇ ਦੇ ਪ੍ਰਦੇਸ਼ ਉਪ ਪ੍ਰਧਾਨ ਸੁਧੀਰ ਸੋਨੂ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਰਿਤੂ ਵਸ਼ਿਸ਼ਟ, ਮੰਡਲ ਪ੍ਰਧਾਨ ਪੂਜਾ ਸਾਹਨੇਵਾਲੀਆ, ਪਿ੍ਰਤਪਾਲ ਸਿੰਘ, ਵਿਨੋਦ ਕੌਸ਼ਲ, ਨਰਿੰਦਰ ਗੋਇਲ ਵੀ ਮੌਜੂਦ ਰਹੇ।